ਦੇਬੀ ਮਖਸੂਸਪੁਰੀ ਨੇ ਵੀਡੀਓ ਕੀਤਾ ਸਾਂਝਾ, ਕਿਹਾ ਘਾਹ ਵਾਂਗ ਪੈਰਾਂ ਥੱਲੇ ਵਿੱਛੇ ਰਹੇ, ਲੋਕੀਂ ਸਾਨੂੰ ਲਤਾੜ ਲਤਾੜ ਲੰਘਦੇ ਰਹੇ’

written by Shaminder | September 14, 2022

ਦੇਬੀ ਮਖਸੂਸਪੁਰੀ (Debi Makhsoospuri) ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਗੀਤਕਾਰ ਵੀ ਹਨ । ਉਹ ਆਪਣੀ ਸ਼ਾਇਰੀ ਦੇ ਨਾਲ ਅਕਸਰ ਸਭ ਨੂੰ ਮੰਤਰ ਮੁਗਧ ਕਰ ਦਿੰਦੇ ਹਨ। ਉਨ੍ਹਾਂ ਨੇ ਹੁਣ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣਾ ਇੱਕ ਵੀਡੀਓ (Video ) ਸਾਂਝਾ ਕੀਤਾ ਹੈ ।

Debi Makhsoospuri- Image Source : Instagram

ਹੋਰ ਪੜ੍ਹੋ : ਅਸੀਸ ਕੌਰ ਨੇ ਅਵਾਰਡ ਸਮਾਰੋਹ ਦੌਰਾਨ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੇਬੀ ਆਪਣੇ ਗਾਰਡਨ ‘ਚ ਸਾਫ਼ ਸਫ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਬੋਲ ਰਹੇ ਹਨ ਕਿ "ਘਾਹ ਵਾਂਗੂ ਪੈਰਾਂ ਥੱਲੇ ਵਿਛੇ ਰਹੇ, ਰਾਹ ਵਾਂਗੂ ਪੈਰਾਂ ਥੱਲੇ ਵਿਛੇ ਰਹੇ, ਲੋਕੀਂ ਸਾਨੂੰ ਲਤਾੜ ਲਤਾੜ ਕੇ ਲੰਘਦੇ ਰਹੇ।" ਦੇਬੀ ਮਖਸੂਸਪੁਰੀ ਬਹੁਤ ਵਧੀਆ ਗਾਇਕ ਹਨ ।

Debi Makhsoospuri Image Source : Instagram

ਹੋਰ ਪੜ੍ਹੋ : ਬਾਬਾ ਬੁੱਢਾ ਜੀ ਦਾ ਅੱਜ ਹੈ ਜੋਤੀ ਜੋਤ ਦਿਵਸ, ਦਰਸ਼ਨ ਔਲਖ ਨੇ ਵੀ ਬਾਬਾ ਜੀ ਨੂੰ ਕੀਤਾ ਯਾਦ

ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤ ਉਨ੍ਹਾਂ ਨੇ ਇੰਡਸਟਰੀ ਨੂੰ ਦਿੱਤੇ ਹਨ । ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਇੱਕ ਬਿਹਤਰੀਨ ਖਿਡਾਰੀ ਵੀ ਰਹਿ ਚੁੱਕੇ ਹਨ ।

Debi Makhsoospuri Image Source : Instagram

ਦੇਬੀ ਆਪਣਾ ਜ਼ਿਆਦਾਤਰ ਸਮਾਂ ਵਿਦੇਸ਼ ਹੀ ਰਹਿੰਦੇ ਹਨ ।ਦੇਬੀ ਮਖਸੂਸਪੁਰੀ ਦਾ ਜਨਮ 10 ਜੂਨ 1966 ਨੂੰ ਹੁਸ਼ਿਆਰਪੁਰ ਵਿਖੇ ਹੋਇਆ ਸੀ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

 

View this post on Instagram

 

A post shared by Debi Makhsoospuri (@debiofficial)

 

You may also like