ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਆਪਣੇ ਘਰ ਕੀਤਾ ਬੱਪਾ ਦਾ ਸਵਾਗਤ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

written by Pushp Raj | August 31, 2022

Debina and Gurmeet welcome Lord Ganesha: ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਾ ਖ਼ਾਸ ਰੰਗ ਮਹਾਰਾਸ਼ਟਰ ਵਿਖੇ ਵੇਖਣ ਨੂੰ ਮਿਲ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰਿਆਂ ਨੇ ਆਪਣੇ ਘਰ ਬੱਪਾ ਦਾ ਸਵਾਗਤ ਕੀਤਾ ਹੈ। ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਟੀਵੀ ਸਟਾਰਸ ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਆਪਣੇ ਘਰ ਬੱਪਾ ਦਾ ਸਵਾਗਤ ਕੀਤਾ ਹੈ। ਦੇਬੀਨਾ ਨੇ ਇਸ ਖ਼ਾਸ ਪਲ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

Image Source: Instagram

ਦੇਬੀਨਾ ਬੋਨਰਜੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਆਪਣੀ ਤਸਵੀਰਾਂ, ਵੀਡੀਓਜ਼ ਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਚੀਜ਼ਾਂ ਸ਼ੇਅਰ ਕਰਦੀ ਹੈ। ਅੱਜ ਗਣੇਸ਼ ਚਤੁਰਥੀ ਦੇ ਖ਼ਾਸ ਮੌਕੇ 'ਤੇ ਦੇਬੀਨਾ ਅਤੇ ਗੁਰਮੀਤ ਨੇ ਆਪਣੀ ਧੀ ਲਿਆਨਾ ਦੇ ਨਾਲ ਆਪਣੇ ਘਰ ਬੜੇ ਹੀ ਧੂਮਧਾਮ ਨਾਲ ਗਣਪਤੀ ਜੀ ਦਾ ਸਵਾਗਤ ਕੀਤਾ।

ਦੇਬੀਨਾ ਤੇ ਗੁਰਮੀਤ ਦੋਹਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਉੱਤੇ ਇਸ ਖ਼ਾਸ ਪਲ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦੇਬੀਨਾ ਨੇ ਆਪਣੇ ਘਰ ਦੇ ਅੰਦਰ ਖੂਬਸੂਰਤ ਪੰਡਾਲ ਸਜਾ ਕੇ ਬੱਪਾ ਦੀ ਸਥਾਪਨਾ ਕੀਤੀ ਹੈ। ਇਹ ਜੋੜੀ ਆਪਣੀ ਪਿਆਰੀ ਜਿਹੀ ਧੀ ਦੇ ਨਾਲ ਗਣਪਤੀ ਜੀ ਮੂਰਤੀ ਅੱਗੇ ਬੈਠ ਕੇ ਅਸ਼ੀਰਵਾਦ ਲੈਂਦੀ ਹੋਈ ਨਜ਼ਰ ਆ ਰਹੀ ਹੈ।

Image Source: Instagram

ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦੇਬੀਨਾ ਨੇ ਕੈਪਸ਼ਨ ਵਿੱਚ ਲਿਖਿਆ, "ॐ ganpataya devaya namah🙏🏻 @guruchoudhary @lianna_choudhary"  ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੇਬੀਨਾ ਬੇਹੱਦ ਖੂਬਸੂਰਤ ਗੁਲਾਬੀ ਤੇ ਪੀਲੇ ਰੰਗ ਦੇ ਕੰਟਰਾਸਟ ਰੰਗ ਦੇ ਸੂਟ ਵਿੱਚ ਨਜ਼ਰ ਆ ਰਹੀ ਹੈ, ਉਥੇ ਹੀ ਨਿੱਕੀ ਲਿਆਨਾ ਇੱਕ ਫਲੋਰਲ ਡਰੈਸ ਵਿੱਚ ਨਜ਼ਰ ਆ ਰਹੀ ਹੈ। ਇਸ ਦੌਰਾਨ ਗੁਰਮੀਤ ਚੌਧਰੀ ਵੀ ਕੁੜਤੇ ਪਜਾਮੇ ਵਿੱਚ ਬੇਹੱਦ ਸੋਹਣੇ ਲੱਗ ਰਹੇ ਹਨ।

Image Source: Instagram

ਹੋਰ ਪੜ੍ਹੋ: Ganesh Chaturthi 2022: ਕਾਰਤਿਕ ਆਰੀਅਨ ਸਣੇ ਕਈ ਬਾਲੀਵੁੱਡ ਸੈਲੇਬਸ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੇ 'ਲਾਲਬਾਗਚਾ ਰਾਜਾ' ਪੰਡਾਲ

ਦੱਸ ਦਈਏ ਕਿ ਇਸੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਇਸ ਜੋੜੀ ਆਪਣੀ ਧੀ ਲਿਆਨਾ ਦਾ ਸਵਾਗਤ ਕੀਤਾ ਹੈ। ਜਲਦ ਹੀ ਇਹ ਜੋੜੀ ਦੂਜੀ ਵਾਰ ਮਾਤਾ-ਪਿਤਾ ਬਨਣ ਵਾਲੀ ਹੈ। ਇਸ ਜੋੜੀ ਨੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਗਣਪਤੀ ਬੱਪਾ ਦਾ ਆਪਣੇ ਘਰ ਸਵਾਗਤ ਕੀਤਾ। ਦੇਬੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਇਸ ਜੋੜੀ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦੇ ਰਹੇ ਹਨ ਤੇ ਲਿਆਨਾ ਲਈ ਬੇਹੱਦ ਪਿਆਰ ਵਿਖਾ ਰਹੇ ਹਨ।

 

View this post on Instagram

 

A post shared by Debina Bonnerjee (@debinabon)

You may also like