ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਆਪਣੀ ਨਿੱਕੀ ਧੀ ਦੇ ਨਾਂਅ ਦਾ ਕੀਤਾ ਖੁਲਾਸਾ

written by Pushp Raj | January 04, 2023 04:59pm

Debina and Gurmeet Chaudhary younger daughter: ਟੀਵੀ ਇੰਡਸਟਰੀ ਦੇ ਮਸ਼ਹੂਰ ਕਪਲ ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਨੇ ਹਾਲ ਹੀ ਵਿੱਚ ਆਪਣੀ ਦੂਜੀ ਧੀ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ, ਹੁਣ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਆਪਣੇ ਦੂਜੀ ਧੀ ਦੇ ਨਾਮ ਦਾ ਖੁਲਾਸਾ ਵੀ ਕੀਤਾ ਹੈ। ਆਓ ਜਾਣਦੇ ਹਾਂ ਕਿ ਇਸ ਜੋੜੀ ਨੇ ਆਪਣੀ ਨਿੱਕੀ ਧੀ ਦਾ ਕੀ ਨਾਂਅ ਰੱਖਿਆ ਹੈ ਤੇ ਉਸ ਦੇ ਨਾਂਅ ਦਾ ਕੀ ਮਤਲਬ ਹੈ।

Debina Welcome Baby

ਤੁਹਾਨੂੰ ਦੱਸ ਦੇਈਏ ਕਿ ਬੰਗਾਲੀ ਬਿਊਟੀ ਦੇਬੀਨਾ ਬੋਨਰਜੀ ਅਤੇ ਉਨ੍ਹਾਂ ਦੇ ਪਤੀ ਗੁਰਮੀਤ ਚੌਧਰੀ ਨੇ ਆਪਣੀ ਨਿੱਕੀ ਧੀ ਦਾ ਨਾਂਅ ਦਿਵਿਸ਼ਾ ਚੌਧਰੀ ਰੱਖਿਆ ਹੈ। ਦੱਸ ਦੇਈਏ ਕਿ ਦੋਵਾਂ ਅਦਾਕਾਰਾਂ ਨੇ ਆਪਣੀ ਵੱਡੀ ਬੇਟੀ ਦਾ ਨਾਂ ਲਿਆਨਾ ਚੌਧਰੀ ਰੱਖਿਆ ਹੈ।

ਦੇਬੀਨਾ ਤੇ ਗੁਰਮੀਤ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਗੋਆ ਵਿੱਚ ਛੁਟੀਆਂ ਦਾ ਆਨੰਦ ਮਾਣ ਰਹੇ ਹਨ। ਵਿਆਹ ਤੋਂ 11 ਸਾਲ ਬਾਅਦ ਮਾਤਾ-ਪਿਤਾ ਬਣੀ ਇਹ ਜੋੜੀ ਇਨ੍ਹੀਂ ਦਿਨੀਂ ਆਪਣੇ ਦੋਹਾਂ ਬੱਚਿਆਂ ਨਾਲ ਖੂਬਸੂਰਤ ਪਲਾਂ ਦਾ ਆਨੰਦ ਲੈ ਰਹੀ ਹੈ।

ਗੁਰਮੀਤ ਨੇ ਇੰਸਟਾਗ੍ਰਾਮ 'ਤੇ ਆਪਣੀ ਪਤਨੀ ਦੇਬੀਨਾ ਅਤੇ ਉਨ੍ਹਾਂ ਦੀ ਨਵਜੰਮੀ ਬੇਟੀ ਦਿਵਿਸ਼ਾ ਦੀ ਇੱਕ ਖੂਬਸੂਰਤ ਤਸਵੀਰ ਪੋਸਟ ਕੀਤੀ ਹੈ। ਸ਼ੇਅਰ ਕੀਤੀ ਗਈ ਤਸਵੀਰ 'ਚ ਦੇਬੀਨਾ ਦੇ ਨਾਲ ਗੁਰਮੀਤ ਅਤੇ ਦਿਵਿਸ਼ਾ ਗੋਆ ਵਾਈਬਸ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਨੇ ਆਪਣੀ ਲਾਡਲੀ ਬੇਟੀ ਨੂੰ ਗੋਦ 'ਚ  ਲਿਆ ਹੋਇਆ ਹੈ।

image source: instagram

ਸੋਸ਼ਲ ਮੀਡੀਆ 'ਤੇ ਆਪਣੀ ਪਰਿਵਾਰਕ ਫੋਟੋ ਸ਼ੇਅਰ ਕਰਦੇ ਹੋਏ, ਅਭਿਨੇਤਾ ਨੇ ਆਪਣੇ ਕੈਪਸ਼ਨ ਵਿੱਚ ਲਿਖਿਆ, "ਸਾਡੀ ਜਾਦੂਈ ਬੱਚੀ ਦਾ ਨਾਮ "ਦਿਵਿਸ਼ਾ" ਰੱਖਿਆ ਗਿਆ ਹੈ, ਜਿਸ ਦਾ ਮਤਲਬ ਹੈ ਸਾਰੇ ਹੀ ਦੇਵੀ ਦੇਵਤਿਆਂ ਦੀ ਮੁਖੀ ਮਾਂ ਦੁਰਗਾ।"

ਇਸ ਤੋਂ ਪਹਿਲਾਂ ਦੁਨੀਆ ਨਾਲ ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਗੁਰਮੀਤ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨੂੰ ਆਪਣੀ ਦੂਜੀ ਬੇਟੀ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਨਿੱਜਤਾ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਸੀ। ਜੋੜੇ ਨੇ ਕਿਹਾ ਸੀ, "ਸਾਡੀ ਬੱਚੀ ਦਾ ਸੰਸਾਰ ਵਿੱਚ ਸੁਆਗਤ ਹੈ। ਜਦੋਂ ਕਿ ਅਸੀਂ ਦੁਬਾਰਾ ਮਾਤਾ-ਪਿਤਾ ਬਨਣ ਲਈ ਉਤਸ਼ਾਹਿਤ ਹਾਂ, ਅਸੀਂ ਇਸ ਸਮੇਂ ਕੁਝ ਨਿੱਜਤਾ ਦੀ ਕਦਰ ਕਰਦੇ ਹਾਂ ਕਿਉਂਕਿ ਸਾਡੇ ਬੱਚੇ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਹੈ।"

Image Source :Instagram

ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਚਮਕੀਲਾ ਲੁੱਕ 'ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ

ਦੱਸ ਦੇਈਏ ਕਿ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦੀ ਵੱਡੀ ਬੇਟੀ ਲਿਆਨਾ ਚੌਧਰੀ ਦਾ ਜਨਮ 3 ਅਪ੍ਰੈਲ 2022 ਨੂੰ ਹੋਇਆ ਸੀ। ਪ੍ਰਸ਼ੰਸਕਾਂ ਨੂੰ ਹੈਰਾਨੀ ਹੋਈ ਜਦੋਂ ਮਸ਼ਹੂਰ ਟੀਵੀ ਜੋੜੇ ਨੇ ਲਿਆਨਾ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਸਾਲ 2022 ਇਸ ਜੋੜੇ ਲਈ ਬੇਹੱਦ ਖੁਸ਼ੀਆਂ ਭਰਾ ਰਿਹਾ।

 

View this post on Instagram

 

A post shared by Gurmeet Choudhary (@guruchoudhary)

You may also like