ਗਾਇਕ ਦੀਪ ਢਿੱਲੋਂ ਨੇ ਪਤਨੀ ਜੈਸਮੀਨ ਜੱਸੀ ਦੇ ਜਨਮਦਿਨ ‘ਤੇ ਪੋਸਟ ਪਾ ਕੇ ਕਿਹਾ- ‘ਅੱਜ ਮੇਰੀ ਲਾਣੇਦਾਰਨੀ ਦਾ ਜਨਮ ਦਿਨ ਆਂ ਜੀ ਦਿਓ ਅਸ਼ੀਰਵਾਦ’

written by Lajwinder kaur | December 27, 2020

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹੈ । ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਹਰ ਕਿਸੇ ਨੂੰ ਬੜੀ ਹੀ ਬੇਸਬਰੀ ਦੇ ਨਾਲ ਰਹਿੰਦਾ ਹੈ । pic of deep dhillon and jaismeen jassi ਹੋਰ ਪੜ੍ਹੋ : ਗੌਹਰ ਖ਼ਾਨ ਤੇ ਜੈਦ ਦਰਬਾਰ ਦੇ ‘WEDDING RECEPTION’ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ
ਗਾਇਕ ਦੀਪ ਢਿੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਪਤਨੀ ਜੈਸਮੀਨ ਜੱਸੀ ਦੇ ਤਸਵੀਰ ਸ਼ੇਅਰ ਕਰਦੇ ਹੋਏ ਬਰਥਡੇਅ ਵਿਸ਼ ਕੀਤਾ ਹੈ। inside pic of jasimeen jassi birthday ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਅੱਜ ਮੇਰੀ ਲਾਣੇਦਾਰਨੀ ਦਾ ਜਨਮ ਦਿਨ ਆਂ ਜੀ ਦਿਓ ਅਸ਼ੀਰਵਾਦ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕਾ ਜੈਸਮੀਨ ਜੱਸੀ ਨੂੰ ਜਨਮਦਿਨ ਦੀਆਂ ਵਧਾਈਆਂ ਤੇ ਅਸੀਸਾਂ ਦੇ ਰਹੇ ਨੇ । inside pic of deep dhillon family ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੀ ਇੱਕ ਬੇਟੀ ਹੈ ਗੁਣਤਾਸ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓ ਦੋਵੇਂ ਕਲਾਕਾਰ ਆਪਣੇ ਸ਼ੋਸਲ ਮੀਡੀਆ ਉੱਤੇ ਅਕਸਰ ਸ਼ੇਅਰ ਕਰਦੇ ਰਹਿੰਦੇ ਨੇ । ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਸਮੇਂ ਦੇ ਨਾਲ ਚੱਲਣ ਵਾਲੀ ਅਜਿਹੀ ਜੋੜੀ ਹੈ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ।

0 Comments
0

You may also like