ਦੀਪ ਜੰਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ

written by Aaseen Khan | March 27, 2019

ਦੀਪ ਜੰਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ : ਕੈਨੇਡਾ 'ਚ ਰਹਿੰਦੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਜਿਹੜੇ ਅੱਜ ਕੱਲ ਪੰਜਾਬ ਆਏ ਹੋਏ ਹਨ। ਦੀਪ ਜੰਡੂ 'ਤੇ ਕਰਨ ਔਜਲਾ ਦੇ ਸ਼ੋਅਜ਼ ਵੀ ਪੰਜਾਬ 'ਚ ਲਗਾਤਾਰ ਚੱਲ ਰਹੇ ਹਨ। ਇਸ ਦੇ ਵਿੱਚ ਦੀਪ ਜੰਡੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਘਰ ਮੁਲਾਕਾਤ ਕੀਤੀ ਹੈ ਜਿਸ ਦੀ ਤਸਵੀਰ ਦੀਪ ਜੰਡੂ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਦੀਪ ਜੰਡੂ ਨੇ ਤਸਵੀਰ ਦੀ ਕੈਪਸ਼ਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਰਤ ਸਵਾਗਤ ਕਰਨ ਲਈ ਅਤੇ ਉਹਨਾਂ ਦੇ ਨਵੇਂ ਗਾਣੇ ਲਈ ਉਹਨਾਂ ਵੱਲੋਂ ਕਹੇ ਗਏ ਸ਼ਬਦਾਂ ਲਈ ਧੰਨਵਾਦ ਕੀਤਾ ਹੈ। ਦੀਪ ਜੰਡੂ ਦੀ ਮੁੱਖ ਮੰਤਰੀ ਨਾਲ ਇਹ ਤਸਵੀਰ ਕਾਫੀ ਪਸੰਦ ਕੀਤੀ ਜਾ ਰਹੀ ਹੈ। ਹੋਰ ਵੇਖੋ : ਦੀਪ ਜੰਡੂ ਦੀ ਬੀਟ 'ਤੇ ਦੇਬੀ ਦੀ "ਸ਼ਾਇਰੀ" ਦਾ ਤੜਕਾ , ਦੇਖੋ ਵੀਡੀਓ
ਦੀਪ ਜੰਡੂ ਕਈ ਪੰਜਾਬੀ ਹਿੱਟ ਗੀਤ ਗਾ ਚੁੱਕੇ ਹਨ ਅਤੇ ਬਹੁਤ ਸਾਰੇ ਗਾਣਿਆਂ ਦਾ ਸੰਗੀਤ ਦੇ ਚੁੱਕੇ ਹਨ। ਹਾਲ ਹੀ 'ਚ ਕਰਨ ਔਜਲਾ ਅਤੇ ਦੀਪ ਜੰਡੂ ਦਾ ਗੀਤ ਸਨੇਕ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like