ਦੀਪ ਜੰਡੂ ਨੇ ਸ਼ੇਅਰ ਕੀਤੀ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਨਾਲ ਖ਼ਾਸ ਤਸਵੀਰ ਤੇ ਨਾਲ ਆਖੀ ਇਹ ਗੱਲ

written by Lajwinder kaur | December 04, 2019

ਪੰਜਾਬੀ ਗਾਇਕ ਦੀਪ ਜੰਡੂ ਜੋ ਕਿ ਆਪਣੇ ਮਿਊਜ਼ਿਕ ਦੇ ਨਾਲ ਅਤੇ ਬੈਕ ਟੂ ਬੈਕ ਸਿੰਗਲ ਟਰੈਕਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

View this post on Instagram

 

My brother @hellosatnam what an amazing personality, god bless you with everything you doing

A post shared by Deep Jandu (@deepjandu) on

ਹੋਰ ਵੇਖੋ:ਵਿਦੇਸ਼ੀਆਂ ਨੂੰ ਭੰਗੜਾ ਪਾਉਂਦੇ ਹੋਏ ਤਾਂ ਬਹੁਤ ਵਾਰੀ ਦੇਖਿਆ ਹੋਣਾ ਪਰ ਇਸ ਵਿਦੇਸ਼ੀ ਨੇ ਪੰਜਾਬੀ ਗਿੱਧਾ ਪਾ ਕੇ ਕਰਵਾਈ ਬੱਲੇ-ਬੱਲੇ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਦੇਖੋ ਵੀਡੀਓ

ਜੀ ਹਾਂ ਉਨ੍ਹਾਂ ਨੇ ਦੁਨੀਆ ਭਰ ‘ਚ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਬਾਸਕਟਬਾਲ ਖਿਡਾਰੀ ਸਤਨਾਮ ਸਿੰਘ ਭਮਰਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ ‘ਮੇਰੇ ਭਰਾ ਸਤਨਾਮ ਸਿੰਘ ਭਮਰਾ ਬਹੁਤ ਹੀ ਅਮੇਜ਼ਿੰਗ ਸ਼ਖ਼ਸ਼ੀਅਤ.. ਜੋ ਵੀ ਤੁਸੀਂ ਜ਼ਿੰਦਗੀ ‘ਚ ਹਾਸਿਲ ਕਰਨਾ ਚਾਹੁੰਦੇ ਹੋ ਉਸ ਲਈ ਰੱਬ ਦੀ ਮਿਹਰ ਹਮੇਸ਼ਾ ਬਣੀ ਰਹੇ..’ ਇਸ ਪੋਸਟ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜੇ ਗੱਲ ਕਰੀਏ ਦੀਪ ਜੰਡੂ ਦੇ ਵਰਕ ਫਰੰਟ ਦੀ ਤਾਂ ਉਹ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਨੇ। ‘ਡਾਊਨ ਟੂ ਅਰਥ’ ਟਾਈਟਲ ਹੇਠ ਉਹ ਐਲਬਮ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣਗੇ। ਦੀਪ ਜੰਡੂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ ਨਾਲ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ ‘ਚ ਕੰਵਰ ਗਰੇਵਾਲ, ਲਾਭ ਹੀਰਾ, ਹਰਫ਼ ਚੀਮਾ, ਬੋਹੇਮੀਆ ਵਰਗੇ ਨਾਮ ਸ਼ਾਮਿਲ ਹਨ।

You may also like