ਗੁਰਲੇਜ਼ ਅਖ਼ਤਰ ਤੇ ਦੀਪ ਮਨੀ ਦੇ ਨਵੇਂ ਗਾਣੇ ਦਾ ਟੀਜ਼ਰ ਆਇਆ ਸਾਹਮਣੇ

written by Rupinder Kaler | December 28, 2019

ਦੀਪ ਮਨੀ ਤੇ ਗਾਇਕਾ ਗੁਰਲੇਜ਼ ਅਖ਼ਤਰ ਦੇ ਨਵੇਂ ਗਾਣਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ‘ਨਖਰਾ’ ਟਾਈਟਲ ਹੇਠ ਇਸ ਗਾਣੇ ਦਾ 29 ਦਸੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ । ਗੁਰਲੇਜ਼ ਅਖਤਰ ਤੇ ਦੀਪ ਮਨੀ ਨੇ ਟੀਜ਼ਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ । ਗਾਣੇ ਦਾ ਟੀਜ਼ਰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । https://www.instagram.com/p/B6amMdnJEU7/ ਟੀਜ਼ਰ ਨੂੰ ਦੇਖਕੇ ਸਾਫ ਪਤਾ ਲੱਗ ਜਾਂਦਾ ਹੈ ਕਿ ਜਿਨ੍ਹਾਂ ਜਬਰਦਸਤ ਗਾਣਾ ਹੋਵੇਗਾ ਉਸੇ ਤਰ੍ਹਾਂ ਗਾਣੇ ਦੀ ਵੀਡੀਓ ਵੀ ਧੱਕ ਪਾਏਗੀ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਸ਼ਿਵਜੋਤ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ Indeep bakshi ਨੇ ਤਿਆਰ ਕੀਤਾ ਹੈ । https://www.instagram.com/p/B6k6gXvlYEk/ ਦੀਪ ਮਨੀ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਕਾਫੀ ਸਮੇਂ ਤੋਂ ਬਾਅਦ ਦੀਪ ਮਨੀ ਕੋਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪ ਮਨੀ ਦਾ ਡੋਪ ਸ਼ੋਪ ਸੁਪਰਹਿੱਟ ਗਾਣਾ ਹੈ । ਜਿਹੜਾ ਕਿ ਹਰ ਡੀਜੇ ਤੇ ਵੱਜਦਾ ਸੁਣਾਈ ਦੇ ਜਾਂਦਾ ਹੈ । https://www.instagram.com/p/B3uuR0Fphwa/

0 Comments
0

You may also like