ਰਣਵੀਰ ਸਿੰਘ ਦੇ ਇੰਸਟਾ ਲਾਈਵ ਸੈਸ਼ਨ ਦੌਰਾਨ ਦੀਪਿਕਾ ਪਾਦੂਕੋਣ ਨੇ ਕੀਤਾ ਕਮੈਂਟ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | October 15, 2022 03:37pm

Deepika Padukone and Ranveer Singh News: ਬਾਲੀਵੁੱਡ ਦੇ ਪਾਵਰ ਕਪਲ ਵਜੋਂ ਜਾਣੇ ਜਾਂਦੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੂੰ ਅਕਸਰ ਇੱਕ ਦੂਜੇ ਨਾਲ ਮਸਤੀ ਕਰਦੇ ਹੋਏ ਵੇਖਿਆ ਜਾਂਦਾ ਹੈ। ਇਹ ਜੋੜੀ ਆਪਣੇ ਪਿਆਰ ਨੂੰ ਵੀ ਅਕਸਰ ਖੁੱਲ੍ਹ ਕੇ ਬਿਆਨ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਮੁੜ ਇੱਕ ਵਾਰ ਅਜਿਹਾ ਹੋਇਆ ਜਦੋਂ ਰਣਵੀਰ ਸਿੰਘ ਦੇ ਇੰਸਟਾਗ੍ਰਾਮ ਲਾਈਵ ਦੌਰਾਨ ਦੀਪਿਕਾ ਨੇ ਕਮੈਂਟ ਕੀਤਾ।

Image Source : Instagram

ਰਣਵੀਰ ਸਿੰਘ ਤੇ ਦੀਪਿਕਾ ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ ਅਤੇ ਫ਼ੈਨਜ਼ ਨੂੰ ਰਿਲੇਸ਼ਨਸ਼ਿਪ ਗੋਲਜ਼ ਦਿੰਦੇ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਹੀ ਵਿੱਚ, ਬਹੁਤ ਸਾਰੀਆਂ ਅਫਵਾਹਾਂ ਉੱਡ ਰਹੀਆਂ ਸਨ ਕਿ ਬਾਲੀਵੁੱਡ ਦੇ ਇਸ ਕਪਲ ਦੇ ਰਿਲੇਸ਼ਨਸ਼ਿਪ ਵਿਚਕਾਰ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇੱਥੋਂ ਤੱਕ ਕਿਹਾ ਜਾ ਰਿਹਾ ਸੀ ਕਿ ਉਹ ਵੱਖ ਵੀ ਹੋ ਸਕਦੇ ਹਨ। ਖੈਰ ਹੁਣ ਇਸ ਕਪਲ ਨੇ ਇਨ੍ਹਾਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

ਦੀਪਿਕਾ ਪਾਦੂਕੋਣ ਨੇ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਬ੍ਰੇਕ ਲਗਾ ਦਿੱਤੀ ਹੈ। ਦਰਅਸਲ, ਦੀਪਿਕਾ ਨੇ 'ਡਚੇਸ ਆਫ ਸਸੇਕਸ' ਮੇਘਨ ਮਾਰਕਲ ਦੇ ਪੋਡਕਾਸਟ 'ਤੇ ਆਪਣੇ ਪਤੀ ਰਣਵੀਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਇਸ ਦੇ ਨਾਲ ਹੀ ਰਣਵੀਰ ਦੇ ਲਾਈਵ ਸੈਸ਼ਨ ਦੌਰਾਨ ਦੀਪਿਕਾ ਨੇ ਫਿਰ ਮਜ਼ਾਕੀਆ ਕਮੈਂਟ ਕੀਤਾ ਅਤੇ ਕਈ ਲੋਕਾਂ ਦੀ ਬੋਲਤੀ ਬੰਦ ਕਰ ਦਿੱਤੀ।

Image Source : Instagram

ਦਰਅਸਲ ਰਣਵੀਰ ਸਿੰਘ ਹਾਲ ਹੀ 'ਚ ਆਪਣੀ ਇੰਸਟਾਗ੍ਰਾਮ 'ਤੇ ਲਾਈਵ ਹੋਏ। ਇਹ ਦੌਰਾਨ ਆਪਣੇ ਪਸੰਦੀਦਾ ਅਦਾਕਾਰ ਨੂੰ ਦੇਖਣ ਲਈ ਹਜ਼ਾਰਾਂ ਪ੍ਰਸ਼ੰਸਕ ਵੀ ਉਨ੍ਹਾਂ ਦੇ ਸੈਸ਼ਨ ਵਿੱਚ ਸ਼ਾਮਿਲ ਹੋਏ। ਉਨ੍ਹਾਂ ਦੇ ਕਈ ਫਾਲੋਅਰਸ ਨੇ ਉਨ੍ਹਾਂ ਨੂੰ ਹਾਰਟ ਇਮੋਜੀ ਪੋਸਟ ਕੀਤਾ ਅਤੇ ਕਮੈਂਟ ਵੀ ਕੀਤਾ।

ਇਸ ਦੌਰਾਨ ਦੀਪਿਕਾ ਵੀ ਅਚਾਨਕ ਰਣਵੀਰ ਦੇ ਇਸ ਲਾਈਵ ਸੈਸ਼ਨ ਵਿੱਚ ਸ਼ਾਮਿਲ ਹੋ ਗਈ। ਇਸ ਦੌਰਾਨ ਦੀਪਿਕਾ ਨੇ ਰਣਵੀਰ ਨੂੰ ਇੱਕ ਕਮੈਂਟ ਕੀਤਾ ਜਿਸ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਵੀ ਕੀਤੀ, "ਮੈਂ ਇੱਕ ਐਪੇਟਾਈਟ ਨੂੰ ਕੰਮ ਕਰਦੇ ਹੋਏ ਦੇਖ ਰਹੀ ਹਾਂ।"ਇਸ ਕਮੈਂਟ ਉੱਤੇ ਰਣਵੀਰ ਸਿੰਘ ਨੇ ਹਾਰਟ ਈਮੋਜੀ ਸ਼ੇਅਰ ਕੀਤਾ ਤੇ ਲਾਈਵ ਸੈਸ਼ਨ ਦੌਰਾਨ ਦੀਪਿਕਾ ਲਈ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿਹਾ 'ਆਈ ਲਵ ਯੂ ਬੇਬੀ'।

Image Source : Instagram

ਹੋਰ ਪੜ੍ਹੋ: ਵਿੱਕੀ ਕੌਸ਼ਲ ਨੇ ਵੀ ਪਤਨੀ ਕੈਟਰੀਨਾ ਲਈ ਰੱਖਿਆ ਸੀ ਕਰਵਾ ਚੌਥ ਦਾ ਵਰਤ, ਕਪਲ ਨੇ ਦੱਸਿਆ ਵਰਤ ਦਾ ਤਜ਼ਰਬਾ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਦੀਪਿਕਾ ਨੇ ਡਚੇਸ ਆਫ ਸਸੇਕਸ ਮੇਘਨ ਮਾਰਕਲ ਦੇ ਪੋਡਕਾਸਟ 'ਤੇ ਰਣਵੀਰ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਇਕ ਹਫਤੇ ਬਾਅਦ ਉਨ੍ਹਾਂ ਨੂੰ ਦੇਖ ਕੇ ਖੁਸ਼ ਹੋਵੇਗੀ। ਦੀਪਿਕਾ ਨੇ ਕਿਹਾ ਸੀ, "ਮੇਰੇ ਪਤੀ ਇੱਕ ਹਫ਼ਤੇ ਤੋਂ ਇੱਕ ਸੰਗੀਤ ਸਮਾਰੋਹ ਵਿੱਚ ਸਨ ਅਤੇ ਉਹ ਹੁਣੇ ਵਾਪਸ ਆਏ ਹਨ। ਇਸ ਲਈ, ਉਹ ਮੇਰਾ ਚਿਹਰਾ ਦੇਖ ਕੇ ਖੁਸ਼ ਹੋਣਗੇ।" ਇਸ ਤਰ੍ਹਾਂ ਦੀਪਿਕਾ ਨੇ ਤਲਾਕ ਦੀਆਂ ਅਫਵਾਹਾਂ 'ਤੇ ਪੂਰਾ ਵਿਰਾਮ ਲਗਾ ਦਿੱਤਾ ਹੈ।

 

You may also like