ਅਦਾਕਾਰਾ ਦੀਪਿਕਾ ਪਾਦੂਕੋਣ ਇੱਕ ਤੋਂ ਬਾਅਦ ਇੱਕ ਕਾਮਯਾਬੀ ਦੀ ਚੜ੍ਹ ਰਹੀ ਹੈ ਪੌੜੀ, ਦੇਖੋ ਵੀਡਿਓ  

Written by  Rupinder Kaler   |  March 15th 2019 05:20 PM  |  Updated: March 15th 2019 05:20 PM

ਅਦਾਕਾਰਾ ਦੀਪਿਕਾ ਪਾਦੂਕੋਣ ਇੱਕ ਤੋਂ ਬਾਅਦ ਇੱਕ ਕਾਮਯਾਬੀ ਦੀ ਚੜ੍ਹ ਰਹੀ ਹੈ ਪੌੜੀ, ਦੇਖੋ ਵੀਡਿਓ  

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਹਰ ਪਾਸੇ ਚੜਾਈ ਹੈ ਕਿਉਂਕਿ ਉਹ ਹੁਣ ਵੋਗ ਮੈਗਜ਼ੀਨ ਦੇ ਯੂਐਸ ਅਡੀਸ਼ਨ ਦੇ ਕਵਰ ਪੇਜ਼ 'ਤੇ ਨਜ਼ਰ ਆਈ ਹੈ। ਇਸ ਪੇਜ਼ 'ਤੇ ਦੀਪਿਕਾ ਨਾਲ ਅਵੈਂਜਰਸ ਸਟਾਰਸ ਸਕਾਰਲੈੱਟ ਜੋਹਾਨਸਨ ਤੇ ਦੱਖਣੀ ਕੋਰੀਅਨ ਸਟਾਰਸ ਡੋਨਾ ਬੇ ਵੀ ਨਜ਼ਰ ਆ ਰਹੀ ਹੈ। ਇਸ ਉਪਲੱਬਧੀ ਨਾਲ ਦੀਪਿਕਾ ਆਪਣੀ ਕੌਮਾਂਤਰੀ ਬਾਜ਼ਾਰ 'ਚ ਵੱਖਰੀ ਪਛਾਣ ਬਣਾ ਰਹੀ ਹੈ।

https://www.instagram.com/p/Bu_OjOMFwhZ/?utm_source=ig_embed

ਵੋਗ ਨੇ ਅਪ੍ਰੈਲ ਅਡੀਸ਼ਨ 'ਚ ਸ਼ਾਮਲ ਦੀਪਿਕਾ ਨੇ ਇੱਕ ਹੋਰ ਕਾਮਯਾਬੀ ਆਪਣੇ ਨਾਂ ਕੀਤੀ ਹੈ। ਫਲੋਰਲ ਯੈਲੋ ਡ੍ਰੈੱਸ ਤੇ ਖੂਬਸੂਰਤ ਹੈੱਡਗੇਅਰ 'ਚ ਦੀਪਿਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ । ਕਵਰ ਨਾਲ ਵੋਗ ਨੇ ਇੱਕ ਵੀਡੀਓ ਵੀ ਰਿਲੀਜ਼ ਕੀਤੀ ਹੈ ਜਿਸ 'ਚ ਐਕਟਰਸਸ ਆਪੋ ਅਪਾਣੀ ਫ਼ਿਲਮੀ ਦੁਨੀਆ ਬਾਰੇ ਦੱਸ ਰਹੀਆਂ ਹਨ।

https://www.instagram.com/p/Bu_V9hnFTUq/?utm_source=ig_embed

ਇਸ 'ਚ ਦੀਪਿਕਾ ਵੀ ਬਾਲੀਵੁੱਡ ਬਾਰੇ ਦੱਸਦੀ ਨਜ਼ਰ ਆ ਰਹੀ ਹੈ। ਦੀਪਿਕਾ ਨੇ ਆਖਰੀ ਫ਼ਿਲਮ 'ਪਦਮਾਵਤ' ਕੀਤੀ ਸੀ। ਇਸ ਤੋਂ ਬਾਅਦ ਉਸ ਨੇ 2018 ਨਵੰਬਰ 'ਚ ਰਣਵੀਰ ਸਿੰਘ ਨੂੰ ਲੰਬਾ ਸਮਾਂ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ। ਹੁਣ ਉਹ ਜਲਦੀ ਹੀ ਫ਼ਿਲਮ 'ਛਪਾਕ' 'ਚ ਨਜ਼ਰ ਆਉਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network