
Deepika joins Singham 3: ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਕਾਫੀ ਸਮੇਂ ਪਹਿਲਾਂ ਹੀ ਐਲਾਨ ਕੀਤੀ ਸੀ ਕਿ ਉਹ ਜਲਦ ਹੀ ਸਿੰਘਮ, ਸਿੰਬਾ ਅਤੇ ਸੂਰਿਆਵੰਸ਼ੀ ਵਰਗੀਆਂ ਆਪਣੇ ਕਾਪ ਯੂਨੀਵਰਸ ਵਿੱਚ ਇੱਕ ਮਹਿਲਾ ਪੁਲਿਸ ਅਧਿਕਾਰੀ ਨੂੰ ਸ਼ਾਮਿਲ ਕਰਨਗੇ। ਰੋਹਿਤ ਸ਼ੈੱਟੀ ਦੇ ਇਸ ਕਾਪ ਯੂਨੀਵਰਸ ਵਿੱਚ ਕਿਹੜੀ ਅਦਾਕਾਰਾ ਮਹਿਲਾ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਦਿਖਾਈ ਦੇਵੇਗੀ ਇਸ ਦਾ ਖੁਲਾਸਾ ਹੋ ਚੁੱਕਾ ਹੈ। ਜੀ ਹਾਂ ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਦੀਪਿਕਾ ਪਾਦੂਕੋਣ ਹੈ। ਦੀਪਿਕਾ ਪਾਦੂਕੋਣ ਨੇ ਹਾਲ ਹੀ ਵਿੱਚ ਰੋਹਿਤ ਸ਼ੈੱਟੀ ਦੀ ਅਪਕਮਿੰਗ ਫ਼ਿਲਮ ਸਿੰਘਮ 3 ਲਈ ਕਾਸਟ ਕੀਤਾ ਗਿਆ ਹੈ।

ਫੈਨਜ਼ ਅਕਸਰ ਰੋਹਿਤ ਸ਼ੈੱਟੀ ਦੀਆਂ ਫਿਲਮਾਂ ਦਾ ਇੰਤਜ਼ਾਰ ਕਰਦੇ ਹਨ। ਕਿਉਂਕਿ ਰੋਹਿਤ ਕਾਪ ਯੂਨੀਵਰਸ ਫ਼ਿਲਮਾਂ ਬਨਾਉਣ ਲਈ ਮਸ਼ਹੂਰ ਹਨ। ਉਨ੍ਹਾਂ ਨੇ ਆਪਣੀਆਂ ਫਿਲਮਾਂ 'ਚ ਹਮੇਸ਼ਾ ਪੁਲਿਸ ਵਾਲਿਆਂ ਨੂੰ ਹੀਰੋ ਬਣਾਇਆ ਹੈ। ਉਨ੍ਹਾਂ ਦੀਆਂ ਫਿਲਮਾਂ ਸਿੰਘਮ, ਸਿੰਬਾ ਅਤੇ ਸੂਰਿਆਵੰਸ਼ੀ ਬਾਕਸ ਆਫਿਸ 'ਤੇ ਹਿੱਟ ਰਹੀਆਂ ਹਨ।

ਹੁਣ ਰੋਹਿਤ ਸ਼ੈੱਟੀ ਇੱਕ ਵਾਰ ਫਿਰ ਫੈਨਜ਼ ਲਈ ਇੱਕ ਅਜਿਹਾ ਸਰਪ੍ਰਾਈਜ਼ ਲੈ ਕੇ ਆ ਰਹੇ ਹਨ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਦਰਅਸਲ, ਰੋਹਿਤ ਸ਼ੈੱਟੀ ਦੀ ਫ਼ਿਲਮ 'ਸਿੰਘਮ 3' 'ਚ ਦੀਪਿਕਾ ਪਾਦੂਕੋਣ ਦੀ ਐਂਟਰੀ ਹੋ ਚੁੱਕੀ ਹੈ ਅਤੇ ਉਹ ਆਪਣੀ ਫ਼ਿਲਮ 'ਚ ਪੁਲਿਸ ਅਫਸਰ ਦੀ ਭੂਮਿਕਾ 'ਚ ਨਜ਼ਰ ਆਵੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਅਭਿਨੇਤਰੀ ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਵਿੱਚ ਮਹਿਲਾ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਦਿਖਾਈ ਦੇਵੇਗੀ। ਵੈਸੇ, ਅਜੇ ਦੇਵਗਨ ਵੀ ਹਮੇਸ਼ਾ ਦੀ ਤਰ੍ਹਾਂ ਸਿੰਘਮ 3 ਵਿੱਚ ਮੁੱਖ ਭੂਮਿਕਾ ਵਿੱਚ ਹੋਣਗੇ।
ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸਰਕਸ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਫ਼ਿਲਮ ਦੇ ਇੱਕ ਗੀਤ ਲਾਂਚ ਦੌਰਾਨ ਰੋਹਿਤ ਨੇ ਦੱਸਿਆ ਸੀ ਕਿ ਉਹ ਅਤੇ ਦੀਪਿਕਾ ਅਗਲੇ ਸਾਲ ਇਕੱਠੇ ਕੰਮ ਕਰਨਗੇ। ਗੀਤ ਦੇ ਲਾਂਚ 'ਤੇ ਉਨ੍ਹਾਂ ਨੇ ਕਿਹਾ, ''ਲੋਕ ਪੁੱਛਦੇ ਹਨ ਕਿ ਸਿੰਘਮ ਦਾ ਅਗਲਾ ਭਾਗ ਕਦੋਂ ਆਵੇਗਾ? ਇਸ ਲਈ ਅੱਜ ਮੈਂ ਇਹ ਐਲਾਨ ਕਰਦਾ ਹਾਂ ਕਿ ਮੈਂ ਅਤੇ ਦੀਪਿਕਾ ਅਗਲੇ ਸਾਲ ਇਕੱਠੇ ਕੰਮ ਕਰਾਂਗੇ।

ਹੋਰ ਪੜ੍ਹੋ: ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ
ਇਸ ਤੋਂ ਪਹਿਲਾਂ ਰੋਹਿਤ ਸ਼ੈੱਟੀ ਅਤੇ ਦੀਪਿਕਾ ਨੇ ਫ਼ਿਲਮ ਚੇਨਈ ਐਕਸਪ੍ਰੈਸ ਵਿੱਚ ਇਕੱਠੇ ਕੰਮ ਕੀਤਾ ਸੀ। ਹੁਣ ਦੀਪਿਕਾ ਰੋਹਿਤ ਦੀ ਫ਼ਿਲਮ ਸਰਕਸ 'ਚ ਨਜ਼ਰ ਆਵੇਗੀ। ਹਾਲਾਂਕਿ ਇਹ ਉਨ੍ਹਾਂ ਦਾ ਸਿਰਫ ਇੱਕ ਕੈਮਿਓ ਰੋਲ ਹੈ ਅਤੇ ਉਹ ਗੀਤ ਵਿੱਚ ਨਜ਼ਰ ਆ ਰਹੀ ਹੈ। ਰਣਵੀਰ ਅਤੇ ਦੀਪਿਕਾ ਗੀਤ ਕਰੰਟ ਲਗਾ ਵਿੱਚ ਇਕੱਠੇ ਨਜ਼ਰ ਆਏ ਹਨ। ਉਥੇ ਹੀ ਦੀਪਿਕਾ ਪਹਿਲੀ ਵਾਰ ਅਜੇ ਦੇਵਗਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਰੋਹਿਤ ਸ਼ੈੱਟੀ ਨੇ 'ਸਿੰਘਮ 3' 'ਚ ਵੱਡਾ ਟਵਿਸਟ ਦਿੱਤਾ ਗਿਆ ਹੈ , ਜਿਸ ਨੂੰ ਵੇਖਣ ਲਈ ਫੈਨਜ਼ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਨਗੇ।
AJAY DEVGN teams with DEEPIKA PADUKONE for the first time… #SinghamAgain reunites #RohitShetty and #DeepikaPadukone after #ChennaiExpress and #Cirkus [cameo]. pic.twitter.com/1gMDREnFTS
— taran adarsh (@taran_adarsh) December 8, 2022