ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

written by Pushp Raj | December 08, 2022 03:42pm

Hema Malini wishes Dharmendra on his birthday : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦਾ ਅੱਜ ਜਨਮਦਿਨ ਹੈ। ਧਰਮਿੰਦਰ ਅੱਜ ਆਪਣਾ 87ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਬਾਲੀਵੁੱਡ ਜਗਤ ਦੇ ਕਈ ਸਿਤਾਰੇ ਅਤੇ ਫੈਨਜ਼ ਧਰਮਿੰਦਰ ਨੂੰ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਮੌਕੇ 'ਤੇ ਅਦਾਕਾਰਾ ਹੇਮਾ ਮਾਲਿਨੀ ਨੇ ਵੀ ਪਤੀ ਧਰਮਿੰਦਰ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ।

Image From Instagram

ਦੱਸ ਦਈਏ ਕਿ ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਵਿੱਚ ਹੋਇਆ ਸੀ। ਬਾਲੀਵੁੱਡ ਸਿਤਾਰੇ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਹੈ।

ਇਸ ਖ਼ਾਸ ਮੌਕੇ 'ਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਨੇ ਵੀ ਖਾਸ ਅੰਦਾਜ਼ 'ਚ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਅਦਾਕਾਰਾ ਨੇ ਪਤੀ ਲਈ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਖ਼ਾਸ ਸੰਦੇਸ਼ ਲਿਖ ਕੇ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source : Instagram

ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨਾਲ ਆਪਣੀਆਂ ਕੁਝ ਯਾਦਗਾਰੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਅਤੇ ਖਾਸ ਸੰਦੇਸ਼ ਲਿਖ ਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਹੇਮਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਆਪਣੀਆਂ ਅਤੇ ਧਰਮਿੰਦਰ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕੱਠੇ ਕਾਫੀ ਖੂਬਸੂਰਤ ਲੱਗ ਰਹੇ ਹਨ। ਦੋਵਾਂ ਨੇ ਮੈਚਿੰਗ ਰੰਗ ਦੇ ਕੱਪੜੇ ਪਾਏ ਹੋਏ ਹਨ। ਇਕ ਪਾਸੇ ਜਿੱਥੇ ਧਰਮਿੰਦਰ ਨੇ ਗੁਲਾਬੀ ਰੰਗ ਦੀ ਕਮੀਜ਼ ਪਾਈ ਹੋਈ ਹੈ, ਉਥੇ ਹੀ ਹੇਮਾ ਮਾਲਿਨੀ ਵੀ ਗੁਲਾਬੀ ਰੰਗ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

ਆਪਣੇ ਟਵੀਟ ਵਿੱਚ ਹੇਮਾ ਮਾਲਿਨੀ ਨੇ ਲਿਖਿਆ, "'ਅੱਜ ਮੇਰੇ ਪਿਆਰੇ ਧਰਮ ਜੀ ਦੇ ਜਨਮ ਦਿਨ 'ਤੇ, ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਦੀ ਹਾਂ।❤️ ਮੈਂ ਇਹ ਅਰਦਾਸ ਕਰਦੀ ਹਾਂ ਕਿ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਅਤੇ ਆਨੰਦ ਨਾਲ ਭਰਿਆ ਰਹੇ। ਮੇਰੀਆਂ ਪ੍ਰਾਰਥਨਾਵਾਂ ਅੱਜ ਅਤੇ ਜੀਵਨ ਦੇ ਹਰ ਦਿਨ ਉਨ੍ਹਾਂ ਦੇ ਨਾਲ ਰਹਿਣਗੀਆਂ। 🙏ਮੇਰੀ ਜ਼ਿੰਦਗੀ ਦੇ ਪਿਆਰ ਨੂੰ ਜਨਮਦਿਨ ਮੁਬਾਰਕ।❤️❤️"

Bobby Deol And Dharmendra Deol- Image Source : Instagram

ਹੋਰ ਪੜ੍ਹੋ: ਸੋਹੇਲ ਕਥੂਰੀਆ ਨਾਲ ਵਿਆਹ ਕਰਨ 'ਤੇ ਹੰਸਿਕਾ ਮੋਟਵਾਨੀ ਹੋਈ ਟ੍ਰੋਲ, ਜਾਣੋ ਵਜ੍ਹਾ

ਇਸ ਖ਼ਾਸ ਮੌਕੇ 'ਤੇ ਬੌਬੀ ਦਿਓਲ ਤੇ ਸੰਨੀ ਦਿਓਲ ਦੇ ਬੇਟੇ ਕਰਨ ਨੇ ਵੀ ਧਰਮਿੰਦਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਦੇ ਨਾਲ-ਨਾਲ ਧਰਮਿੰਦਰ ਨੇ ਫੈਨਜ਼ ਨਾਲ ਮਿਲ ਕੇ ਤੇ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ ਹੈ। ਸੋਸ਼ਲ ਮੀਡੀਆ 'ਤੇ ਵੱਡੀ ਗਿਣਤੀ 'ਚ ਫੈਨਜ਼ ਧਰਮਿੰਦਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈਆਂ ਦੇ ਰਹੇ ਹਨ।

You may also like