
Film 'Project K': ਸਾਊਥ ਸੁਪਰ ਸਟਾਰ ਪ੍ਰਭਾਸ ਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਜਲਦ ਹੀ ਨਵੀਂ ਫ਼ਿਲਮ 'ਪ੍ਰੋਜੈਕਟ ਕੇ' 'ਚ ਇੱਕਠੇ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਆਉਣ ਵਾਲੇ ਸਮੇਂ 'ਚ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫਿਲਮਾਂ 'ਚੋਂ ਇੱਕ ਹੈ। ਇਹ ਫ਼ਿਲਮ ਕਰੀਬ 500 ਕਰੋੜ ਦੀ ਲਾਗਤ ਨਾਲ ਬਣ ਰਹੀ ਹੈ।

ਦੱਸ ਦੇਈਏ ਕਿ 'ਬਾਹੂਬਲੀ 2' ਤੋਂ ਹੀ ਪ੍ਰਭਾਸ ਨੂੰ ਹੁਣ ਤੱਕ ਕੋਈ ਹਿੱਟ ਫ਼ਿਲਮ ਨਹੀਂ ਮਿਲ ਸਕੀ ਹੈ। 'ਸਾਹੋ' ਅਤੇ 'ਰਾਧੇ ਸ਼ਿਆਮ' ਵਰਗੀਆਂ ਉਨ੍ਹਾਂ ਦੀਆਂ ਫਿਲਮਾਂ ਫਲਾਪ ਰਹੀਆਂ ਸਨ। ਅਜਿਹੇ ਵਿੱਚ ਸਾਰੀਆਂ ਹੀ ਉਮੀਦਾਂ 'ਪ੍ਰੋਜੈਕਟ ਕੇ' 'ਤੇ ਟਿਕੀਆਂ ਹੋਈਆਂ ਹਨ। ਹੁਣ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ ਦੇ ਡਿਸਟ੍ਰੀਬਿਊਸ਼ਨ ਰਾਈਟਸ ਸਾਊਥ ਸੂਬੀਆਂ 'ਚ ਰਿਲੀਜ਼ ਡੇਟ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਵਿੱਕ ਚੁੱਕੇ ਹਨ। ਤੇਲੰਗਾਨਾ ਸੂਬੇ 'ਚ ਫ਼ਿਲਮ ਦੀ ਰਿਲੀਜ਼ ਲਈ ਡਿਸਟ੍ਰੀਬਿਊਟਰਾਂ ਨੇ ਮੇਕਰਸ ਨਾਲ ਕਰੀਬ 70 ਕਰੋੜ ਦਾ ਸੌਦਾ ਕੀਤਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਆਂਧਰਾ ਪ੍ਰਦੇਸ਼ 'ਚ ਫ਼ਿਲਮ ਦੇ ਡਿਸਟ੍ਰੀਬਿਊਸ਼ਨ ਰਾਈਟਸ ਕਰੀਬ 100 ਕਰੋੜ 'ਚ ਵੇਚੇ ਜਾ ਸਕਦੇ ਹਨ ਮਤਲਬ ਕਿ ਮੇਕਰਸ ਨੂੰ 170 ਕਰੋੜ ਮਹਿਜ਼ ਦੋ ਸਾਊਥ ਸੂਬਿਆਂ ਤੋਂ ਹੀ ਮਿਲਣਗੇ।
ਖਬਰਾਂ ਦੀ ਮੰਨੀਏ ਤਾਂ 'ਪ੍ਰੋਜੈਕਟ ਕੇ' ਦੀ 80 ਫੀਸਦੀ ਸ਼ੂਟਿੰਗ ਹੋ ਚੁੱਕੀ ਹੈ, ਬਾਕੀ ਦੀ 20 ਫੀਸਦੀ ਸ਼ੂਟਿੰਗ ਅਗਲੇ ਕੁਝ ਮਹੀਨਿਆਂ 'ਚ ਪੂਰੀ ਕਰ ਲਈ ਜਾਵੇਗੀ।ਇਸ ਤੋਂ ਬਾਅਦ ਫ਼ਿਲਮ ਦੇ ਪੋਸਟ-ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਵਿੱਚ ਲਗਭਗ ਇੱਕ ਸਾਲ ਲੱਗਣ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਨਿਰਮਾਤਾਵਾਂ ਨੂੰ ਇਸ ਪ੍ਰੋਜੈਕਟ ਵਿੱਚ ਹੋਰ ਸਮਾਂ ਲੱਗੇਗਾ।

ਹੋਰ ਪੜ੍ਹੋ: ਯਾਮੀ ਗੌਤਮ ਨੇ ਇਸ ਮਸ਼ਹੂਰ ਗੀਤ 'ਤੇ ਕੀਤਾ ਡਾਂਸ, ਵਾਇਰਲ ਹੋ ਰਹੀ ਵੀਡੀਓ
ਨਾਗ ਅਸ਼ਵਿਨ ਅਤੇ ਟੀਮ ਨੇ ਫਿਲਮ ਵਿੱਚ ਵਿਸ਼ਵ ਯੁੱਧ 3 ਦਾ ਇੱਕ ਕਾਲਪਨਿਕ ਸੰਘਰਸ਼ ਬਣਾਇਆ ਹੈ, ਅਤੇ ਫਿਲਮ ਵਿੱਚ ਜ਼ਬਰਦਸਤ VFX ਦਿਖਾਈ ਦੇਣਗੇ। ਫ਼ਿਲਮ ਦਾ ਮੁੱਖ ਹਿੱਸਾ ਇਸ ਦੀ ਕਹਾਣੀ ਅਤੇ ਭਾਵਨਾਵਾਂ 'ਤੇ ਅਧਾਰਿਤ ਹੈ। ਪ੍ਰਭਾਸ ਸਟਾਰਰ ਫ਼ਿਲਮ ਦੇ ਨਿਰਮਾਤਾਵਾਂ ਨੂੰ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੁਝ ਮਹੀਨੇ ਹੋਰ ਲੱਗਣਗੇ ਅਤੇ ਇਹ 2024 ਦੀਆਂ ਗਰਮੀਆਂ ਵਿੱਚ ਰਿਲੀਜ਼ ਹੋ ਸਕਦੀ ਹੈ।