
Yami Gautam dance video: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਸਾਦਗੀ ਲਈ ਵੀ ਜਾਣੀ ਜਾਂਦੀ ਹੈ। ਸੁਪਰਹਿੱਟ ਫ਼ਿਲਮ ਵਿੱਕੀ ਡੋਨਰ ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਇਹ ਅਦਾਕਾਰਾ ਹੁਣ ਤੱਕ ਕਈ ਸਫਲ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ। ਹਾਲ ਹੀ ਵਿੱਚ ਯਾਮੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਯਾਮੀ ਗੌਤਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਭੈਣ ਅਤੇ ਪੰਜਾਬੀ ਅਭਿਨੇਤਰੀ ਸੁਰੀਲੀ ਗੌਤਮ ਨਾਲ ਕਈ ਮਜ਼ਾਕੀਆ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕਰਦੀ ਰਹਿੰਦੀ ਹੈ, ਜਿਸ ਨੂੰ ਫੈਨਜ਼ਸ ਵੱਲੋਂ ਕਾਫੀ ਪਸੰਦ ਕੀਤਾ।
ਦੱਸਣਯੋਗ ਹੈ ਕਿ ਯਾਮੀ ਵਾਂਗ ਉਸ ਦੀ ਭੈਣ ਸੁਰੀਲੀ ਵੀ ਇਕ ਖੂਬਸੂਰਤ ਤੇ ਚੰਗੀ ਅਦਾਕਾਰਾ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਉਨ੍ਹਾਂ ਨੇ ਇਹ ਮਜ਼ਾਕੀਆ ਡਾਂਸ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।

ਸੁਰੀਲੀ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਹਲਾਂਕਿ ਪੁਰਾਣੀ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ, ਯਾਮੀ ਗੌਤਮ ਨੂੰ ਪੀਲੇ ਰੰਗ ਦਾ ਸੂਟ ਪਹਿਨੇ ਹੋਏ ਵੇਖਿਆ ਜਾ ਸਕਦਾ ਹੈ ਜਦੋਂ ਕਿ ਉਸ ਦੀ ਭੈਣ ਨੇ ਬੇਬੀ ਪਿੰਕ ਟਾਪ ਅਤੇ ਕਾਲੇ ਜੈਗਿੰਗ ਪਹਿਨੀ ਹੋਈ ਹੈ। ਦੋਵੇਂ ਭੈਣਾਂ ਪੁਰਾਣੇ ਗੀਤ 'ਦਿਲ ਮੇਰਾ ਧਕ ਧਕ ਡੋਲੇ' 'ਤੇ ਮਸਤੀ ਭਰੇ ਅੰਦਾਜ਼ ਵਿੱਚ ਡਾਂਸ ਕਰਦੇ ਹੋਏ ਨਜ਼ਰ ਆ ਰਹੀਆਂ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਰੀਲੀ ਗੌਤਮ ਨੇ ਕੈਪਸ਼ਨ 'ਚ ਲਿਖਿਆ- 'ਅਸੀਂ ਇਸ ਗੀਤ 'ਤੇ ਬਹੁਤ ਡਾਂਸ ਕੀਤਾ ਹੈ। ਮੇਰੇ ਦਾਦਾ ਜੀ ਦੇ ਜਨਮ ਦਿਨ ਨੂੰ ਦੋ ਦਿਨ ਬਾਕੀ ਸਨ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ 'ਤੇ ਉਹ ਖੂਬ ਕਮੈਂਟ ਕਰ ਰਹੇ ਹਨ। ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਯਾਮੀ ਨੇ ਖੁਦ ਲਿਖਿਆ ਹੈ- 'ਹੇ ਭਗਵਾਨ'। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਵੀਡੀਓ ਨੂੰ ਪਿਆਰਾ ਦੱਸ ਰਹੇ ਹਨ ਅਤੇ ਦਿਲ ਅਤੇ ਹੱਸਣ ਵਾਲੇ ਈਮੋਜੀ ਰਾਹੀਂ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਰੋਹਿਤ ਸ਼ੈੱਟੀ ਤੇ ਅਜੇ ਦੇਵਗਨ ਮੁੜ ਲੈ ਕੇ ਆ ਰਹੇ ਨੇ ਫ਼ਿਲਮ 'ਸਿੰਘਮ ਅਗੇਨ', ਕਿਹਾ ਇਹ ਹੋਵੇਗੀ ਸਾਡੀ 11ਵੀਂ ਹਿੱਟ ਫ਼ਿਲਮ
ਯਾਮੀ ਗੌਤਮ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਅਦਾਕਾਰਾ ਦੀ ਫ਼ਿਲਮ 'ਲੌਸਟ' ਦਾ ਗੋਆ 'ਚ IFFI 2022 'ਚ ਸ਼ਾਨਦਾਰ ਪ੍ਰੀਮੀਅਰ ਹੋਇਆ ਸੀ, ਜਿਸ ਦੀਆਂ ਕਈ ਝਲਕੀਆਂ ਅਭਿਨੇਤਰੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਸਨ।
View this post on Instagram