ਪਿਆਰ ਵਿੱਚ ਧੋਖਾ ਮਿਲਿਆ ਸੀ ਦੀਪਿਕਾ ਪਾਦੂਕੋਣ ਨੂੰ, ਪਹਿਲੀ ਵਾਰ ਆਪਣੇ ਬੁਆਏ ਫੈ੍ਰਂਡ ਬਾਰੇ ਕੀਤੇ ਵੱਡੇ ਖੁਲਾਸੇ

Written by  Rupinder Kaler   |  March 13th 2020 04:30 PM  |  Updated: March 13th 2020 04:30 PM

ਪਿਆਰ ਵਿੱਚ ਧੋਖਾ ਮਿਲਿਆ ਸੀ ਦੀਪਿਕਾ ਪਾਦੂਕੋਣ ਨੂੰ, ਪਹਿਲੀ ਵਾਰ ਆਪਣੇ ਬੁਆਏ ਫੈ੍ਰਂਡ ਬਾਰੇ ਕੀਤੇ ਵੱਡੇ ਖੁਲਾਸੇ

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਦੋਵੇਂ ਇੱਕ ਦੂਜੇ ਨਾਲ ਵਿਆਹ ਕਰਵਾ ਕੇ ਕਾਫੀ ਖੁਸ਼ ਹਨ । ਪਰ ਇੱਕ ਸਮਾਂ ਓਹ ਵੀ ਸੀ ਜਦੋਂ ਦੀਪਕਾ ਰਣਵੀਰ ਕਪੂਰ ਦੇ ਪਿਆਰ ਵਿੱਚ ਪਾਗਲ ਸੀ । ਉਸ ਨੇ ਰਣਵੀਰ ਕਪੂਰ ਦੇ ਨਾਂਅ ਦਾ ਟੈਟੂ ਆਪਣੀ ਗਰਦਨ ਤੇ ਬਣਵਾਇਆ ਸੀ ਤੇ ਦੋਹਾਂ ਦੀ ਮੁਹੱਬਤ ਦੇ ਚਰਚੇ ਹਰ ਥਾਂ ਤੇ ਹੁੰਦੇ ਸਨ । ਦੀਪਿਕਾ ਭਾਵੇਂ ਹੁਣ ਕਾਫੀ ਅੱਗੇ ਵੱਧ ਗਈ ਹੈ ਪਰ ਉਹ ਹਾਲੇ ਵੀ ਉਸ ਸਮੇਂ ਨੂੰ ਨਹੀਂ ਭੁੱਲੀ ਜਦੋਂ ਉਸ ਨੇ ਕਿਸੇ ਤੇ ਬਹੁਤ ਭਰੋਸਾ ਕੀਤਾ ਸੀ ਤੇ ਉਸ ਨੇ ਦੀਪਿਕਾ ਦਾ ਦਿਲ ਤੋੜ ਦਿੱਤਾ ਸੀ ।

ਇੱਕ ਇੰਟਰਵਿਊ ਵਿੱਚ ਦੀਪਿਕਾ ਨੇ ਬਿਨ੍ਹਾਂ ਕਿਸੇ ਦਾ ਨਾਂਅ ਲਏ, ਆਪਣੇ ਬੁਅਏ ਫ੍ਰੈਂਡ ਤੇ ਪੁਰਾਣੀ ਪ੍ਰੇਮ ਕਹਾਣੀ ਬਾਰੇ ਖੁਲ੍ਹ ਕੇ ਗੱਲਾਂ ਕੀਤੀਆਂ । ਦੀਪਿਕਾ ਨੇ ਕਿਹਾ ਕਿ ਜਦੋਂ ਉਹ ਰਿਲੇਸ਼ਨ ਵਿੱਚ ਸੀ, ਉਦੋਂ ਤੱਕ ਉਸ ਨੇ ਕਦੇ ਵੀ ਧੋਖਾ ਨਹੀਂ ਦਿੱਤਾ ਤੇ ਨਾਂ ਹੀ ਹੋਈ ਚੀਜ਼ ਛੁਪਾ ਕੇ ਰੱਖੀ । ਦੀਪਿਕਾ ਨੇ ਦੱਸਿਆ ਕਿ ਉਸ ਨੂੰ ਧੋਖਾ ਦਿੱਤਾ ਗਿਆ ਤੇ ਉਹ ਇਸ ਹੱਦ ਤੱਕ ਉਸ ਦੇ ਪਿਆਰ ਵਿੱਚ ਪਾਗਲ ਸੀ ਕਿ ਉਸ ਨੇ ਉਸਨੂੰ ਦੂਜਾ ਮੌਕਾ ਵੀ ਦਿੱਤਾ ।

https://www.instagram.com/p/B9Y5dnJjLxQ/

ਉਸ ਨੇ ਕਿਹਾ ਕਿ ਉਸ ਨੂੰ ਚੀਜਾਂ ਵਿੱਚੋਂ ਬਾਹਰ ਆਉਣ ਲੱਗਿਆਂ ਸਮਾਂ ਲੱਗਦਾ ਹੈ । ਦੀਪਿਕਾ ਨੇ ਦੱਸਿਆ ਕਿ ਜਦੋਂ ਉਹ ਇਸ ਸਭ ਤੋਂ ਬਾਹਰ ਆਈ ਤਾਂ ਉਹ ਉਸ ਨੂੰ ਆਪਣੇ ਵੱਲ ਖਿੱਚ ਨਹੀਂ ਸਕਿਆ ।ਉਹ ਜਹਾਜ਼ ਆਪਣੇ ਰਸਤੇ ਤੇ ਜਾ ਚੁੱਕਿਆ ਸੀ । ਦੀਪਿਕਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਾਟਨਰ ਦਾ ਝੂਠ ਫੜਿਆ ਤਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹਨਾਂ ਦੇ ਰਿਸ਼ਤੇ ਵਿੱਚ ਕੁਝ ਗੜਬੜੀ ਹੈ ।

https://www.instagram.com/p/B6c_bvTj00W/

ਪਰ ਬਾਅਦ ਵਿੱਚ ਅਹਿਸਾਸ ਹੋਇਆਂ ਕਿ ਧੋਖਾ ਦੇਣਾ ਉਸ ਦੀ ਆਦਤ ਵਿੱਚ ਸ਼ਾਮਿਲ ਹੈ । ਦੀਪਿਕਾ ਨੇ ਕਿਹਾ ਕਿ ‘ਦਗਾਬਾਜ਼ੀ ਵਿਸ਼ਵਾਸ ਤੋੜ ਦਿੰਦੀ ਹੈ । ਵਿਸ਼ਵਾਸ਼ ਕਿਸੇ ਰਿਸ਼ਤੇ ਦੀ ਨੀਂਹ ਹੁੰਦੀ ਹੈ’ ।

https://www.instagram.com/p/B6Zv_sKDJ01/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network