ਦੀਪਿਕਾ ਪਾਦੂਕੋਣ ਨੇ ਪਤੀ ਰਣਵੀਰ ਸਿੰਘ ਨਾਲ ਬਤੀਤ ਕੀਤੇ ਖ਼ਾਸ ਪਲਾਂ ਨੂੰ ਕੀਤਾ ਯਾਦ, ਦੱਸਿਆ 'ਲੇਟ ਨਾਈਟ ਕਨਵਰਸੇਸ਼ਨ ਦਾ ਕਿੱਸਾ'

written by Pushp Raj | October 13, 2022 01:00pm

Deepika Padukone and Ranveer Singh News: ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਬਾਲੀਵੁੱਡ ਦੇ ਪਾਵਰ ਕਪਲ ਵਜੋਂ ਜਾਣੇ ਜਾਂਦੇ ਹਨ। ਇਹ ਦੋਵੇਂ ਬਾਲੀਵੁੱਡ ਇੰਡਸਟਰੀ ਦੇ ਚਹੇਤੇ ਕਪਲਸ ਚੋਂ ਇੱਕ ਹਨ। ਜਿਥੇ ਇੱਕ ਪਾਸੇ ਰਣਵੀਰ ਹਮੇਸ਼ਾ ਆਪਣੀ ਪਤਨੀ ਦੀ ਤਾਰੀਫ ਕਰਦੇ ਹੋਏ ਨਜ਼ਰ ਆਉਂਦੇ ਹਨ, ਉਥੇ ਹੀ ਦੂਜੇ ਪਾਸੇ ਹੁਣ ਦੀਪਿਕਾ ਪਾਦੂਕੋਣ ਨੇ ਪਤੀ ਰਣਵੀਰ ਸਿੰਘ ਨਾਲ ਬਤੀਤ ਕੀਤੇ ਖ਼ਾਸ ਪਲਾਂ ਨੂੰ ਯਾਦ ਕੀਤਾ ਹੈ ਤੇ ਆਪਣੇ ਰਿਸ਼ਤੇ ਬਾਰੇ ਖ਼ਾਸ ਗੱਲਾਂ ਵੀ ਸ਼ੇਅਰ ਕੀਤੀਆਂ ਹਨ।

deepika padhukone and ranveer at new york Image Source: Instagram

ਹਾਲ ਹੀ ਵਿੱਚ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ 'ਡਚੇਸ ਆਫ ਸਸੇਕਸ' ਮੇਘਨ ਮਾਰਕਲ ਦੇ ਨਾਲ ਇੱਕ ਖਾਸ ਪੋਡਕਾਸਟ ਰਿਕਾਰਡ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਤੋਂ ਲੈ ਕੇ ਆਪਣੀ ਵਿਆਹੁਤਾ ਜ਼ਿੰਦਗੀ 'ਤੇ ਕਾਫੀ ਗੱਲਾਂ ਕੀਤੀਆਂ। ਇਸ ਵਿੱਚ ਦੀਪਿਕਾ ਨੇ ਆਪਣੀ ਹੈਪੀ ਮੈਰਿਡ ਲਾਈਫ ਬਾਰੇ ਕਈ ਖੁਲਾਸੇ ਕੀਤੇ।

ਦੀਪਿਕਾ ਪਾਦੂਕੋਣ ਨੇ ਆਪਣੇ ਪਤੀ ਰਣਵੀਰ ਸਿੰਘ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਸੰਗੀਤ ਸਮਾਰੋਹ ਕਾਰਨ ਇੱਕ ਹਫਤੇ ਤੋਂ ਉਸ ਤੋਂ ਦੂਰ ਹਨ। ਹਾਲਾਂਕਿ, ਹੁਣ ਉਹ ਵਾਪਿਸ ਆ ਗਏ ਹਨ ਅਤੇ ਜਿਵੇਂ ਹੀ ਰਣਵੀਰ ਆਪਣੀ ਲਵਲੇਡੀ ਨੂੰ ਮਿਲੇਣਗੇ ਤਾਂ ਉਨ੍ਹਾਂ ਦਾ ਚਿਹਰਾ ਖੁਸ਼ੀ ਨਾਲ ਖਿੜ ਜਾਵੇਗਾ।

Image Source: Instagram

ਤੁਸੀਂ ਰਣਵੀਰ ਸਿੰਘ ਨੂੰ ਕਈ ਵਾਰ ਦੀਪਿਕਾ ਦੀ ਤਾਰੀਫ ਕਰਦੇ ਹੋਏ ਦੇਖਿਆ ਹੋਵੇਗਾ ਪਰ ਇਸ ਵਾਰ ਮੇਘਨ ਮਾਰਕਲ ਦੇ ਪੋਡਕਾਸਟ 'ਚ ਦੀਪਿਕਾ ਵੀ ਆਪਣੇ ਪਤੀ ਨਾਲ ਬਿਤਾਏ ਖੁਸ਼ੀ ਦੇ ਪਲਾਂ 'ਚ ਗੁਆਚੀ ਨਜ਼ਰ ਆਈ।

ਦੀਪਿਕਾ ਨੇ ਆਪਣੇ ਪਰਿਵਾਰ ਨੂੰ ਆਪਣਾ ਸਪੋਰਟ ਸਿਸਟਮ ਦੱਸਿਆ ਅਤੇ ਕਿਹਾ, 'ਮੇਰਾ ਅੱਜ ਦਾ ਦਿਨ ਛੋਟੀਆਂ-ਛੋਟੀਆਂ ਗੱਲਾਂ ਜਿਵੇਂ ਕਿ ਆਪਣੀ ਭੈਣ ਨੂੰ ਜੱਫੀ ਪਾਉਣਾ ਜਾਂ ਆਪਣੇ ਪਤੀ ਨਾਲ ਦੇਰ ਰਾਤ ਗੱਲਬਾਤ ਕਰਨਾ ਹੈ। ਇਹ ਉਹ ਪਲ ਹਨ ਜੋ ਅੱਜ ਮੈਨੂੰ ਸੱਚਮੁੱਚ ਪੂਰਾ ਕਰਦੇ ਹਨ।

Image Source: Instagram

 

ਹੋਰ ਪੜ੍ਹੋ: ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਵਿਆਹ ਦੀਆਂ ਖਬਰਾਂ 'ਤੇ ਰਕੁਲ ਪ੍ਰੀਤ ਸਿੰਘ ਨੇ ਤੋੜੀ ਚੁੱਪ, ਜਾਣੋ ਅਦਾਕਾਰਾ ਨੇ ਕੀ ਕਿਹਾ

ਦੱਸ ਦਈਏ ਕਿ ਰਣਵੀਰ ਤੇ ਦੀਪਿਕਾ ਅਕਸਰ ਇੱਕ ਦੂਜੇ ਨੂੰ ਸੁਪੋਰਟ ਕਰਦੇ ਹੋਏ ਨਜ਼ਰ ਆਉਂਦੇ ਹਨ। ਬੀਤੇ ਦਿਨੀਂ ਜਦੋਂ ਰਣਵੀਰ ਬੋਲਡ ਫੋਟੋਸ਼ੂਟ ਕਰਵਾਉਣ ਲਈ ਵਿਵਾਦਾਂ ਵਿੱਚ ਘਿਰ ਗਏ ਸਨ ਤਾਂ ਉਸ ਸਮੇਂ ਵੀ ਦੀਪਿਕਾ ਨੂੰ ਉਨ੍ਹਾਂ ਦਾ ਭਰਪੂਰ ਸਮਰਥਨ ਕਰਦੇ ਹੋਏ ਵੇਖਿਆ ਗਿਆ ਸੀ। ਇਹ ਜੋੜੀ ਬਾਲੀਵੁੱਡ ਵਿੱਚ ਕਈ ਸੁਪਰਹਿੱਟ ਫ਼ਿਲਮਾਂ ਦੇ ਚੁੱਕੀ ਹੈ। ਫੈਨਜ਼ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ

You may also like