ਮੇਘਨਾ ਗੁਲਜ਼ਾਰ ਦੇ ਨਵੇਂ ਪ੍ਰੋਜੈਕਟ ‘ਚ ਨਜ਼ਰ ਆਵੇਗੀ ਦੀਪਿਕਾ ਪਾਦੂਕੋਣ

Written by  Lajwinder kaur   |  December 24th 2018 05:52 PM  |  Updated: December 25th 2018 03:42 PM

ਮੇਘਨਾ ਗੁਲਜ਼ਾਰ ਦੇ ਨਵੇਂ ਪ੍ਰੋਜੈਕਟ ‘ਚ ਨਜ਼ਰ ਆਵੇਗੀ ਦੀਪਿਕਾ ਪਾਦੂਕੋਣ

ਬਾਲੀਵੁੱਡ ਦੇ ਚਰਚਿਤ ਲਵ ਬਰਡਸ ਦੀਪਿਕਾ-ਰਣਵੀਰ ਜੋ ਕੇ ਪਿਛਲੇ ਮਹੀਨੇ ਹੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ, ਤੇ ਹੁਣ ਦੋਵਾਂ ਨੇ ਆਪਣੇ-ਆਪਣੇ ਕੰਮਾਂ ਤੇ ਵਾਪਸੀ ਕਰ ਲਈ ਹੈ। ਜਿੱਥੇ ਰਣਵੀਰ ਸਿੰਘ ਆਪਣੀ ਆਉਣ ਵਾਲੀ ਫਿਲਮ 'ਸਿੰਬਾ' ਦੀ ਪ੍ਰਮੋਸ਼ਨ ‘ਚ ਬਿਜ਼ੀ ਹਨ। ਉੱਥੇ ਹੀ ਦੀਪਿਕਾ ਪਾਦੂਕੋਣ ਨੇ ਵੀ ਆਪਣੇ ਅਗਲੀ ਫਿਲਮ ਦੇ ਬਾਰੇ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਨਾਲ ਇੱਕ ਪੋਸਟਰ ਸਾਂਝਾ ਕੀਤਾ ਹੈ, ਤੇ ਨਾਲ ਹੀ ਦੀਪਿਕਾ ਨੇ ਮੇਘਨਾ ਗੁਲਜ਼ਾਰ, ਵਿਕ੍ਰਾਂਤ ਮੈਸੀ ਤੇ ਫੋਕਸ ਸਟਾਰ ਨੂੰ ਟੈਗ ਕੀਤਾ ਹੈ। ਦੀਪਿਕਾ ਨੇ ਮੂਵੀ ਦਾ ਨਾਮ 'ਛਪਾਕ' ਦੱਸਿਆ ਹੈ। ਜਿਸ ਤੋਂ ਬਾਅਦ ਉਹਨਾਂ ਦੇ ਫੈਨਜ਼ ‘ਚ ‘ਛਪਾਕ’ ਮੂਵੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

https://www.instagram.com/p/BrwN3qyAR-t/

ਹੋਰ ਵੇਖੋ: ਜਾਣੋ ਸੋਨਾਲੀ ਬੇਂਦਰੇ ਨੇ ਦੇਸ਼ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਨੂੰ ਗਲੇ ਲਗਾਇਆ

ਇਸ ਫਿਲਮ ‘ਚ ਦੀਪਿਕਾ ਦੇ ਨਾਲ ਵਿਕ੍ਰਾਂਤ ਮੈਸੀ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ ਤੇ ਇਹ ਮੇਘਨਾ ਗੁਲਜ਼ਾਰ ਦੀ ਡਾਇਰੈਕਸ਼ਨ ‘ਚ ਤਿਆਰ ਕੀਤੀ ਜਾਵੇਗੀ। ਛਪਾਕ ਫਿਲਮ ਨੂੰ ਕੋ- ਪ੍ਰੋਡਿਊਸ ਫੌਕਸ ਸਟਾਰ ਸਟੂਡੀਓਜ਼ ਕਰਨਗੇ। ‘ਛਪਾਕ’ ਫਿਲਮ ਸੱਚੀ ਘਟਨਾ ਦੇ ਉੱਤੇ ਬਣਾਈ ਜਾ ਰਹੀ ਹੈ। ਦੱਸ ਦਈਏ ਕਿ ਦੀਪਿਕਾ ਨੇ ਆਪਣੇ ਟਵੀਟ ਦੇ ਰਾਹੀ ਦੱਸਿਆ ਹੈ ਕਿ ਇਹ ਫ਼ਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਕਹਾਣੀ ਹੈ।

https://twitter.com/deepikapadukone/status/1077027459042893825


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network