ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੀ ਇਸ ਕਿਊਟ ਜਿਹੀ ਬੱਚੀ ਨੂੰ ਪਹਿਚਾਣਿਆ? ਅੱਜ ਹੈ ਬਾਲੀਵੁੱਡ ਦੀ ਨਾਮੀ ਐਕਟਰੈੱਸ

written by Lajwinder kaur | April 11, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੁੰਦੀਆਂ ਨੇ। ਜੀ ਹਾਂ ਸੋਸ਼ਲ ਮੀਡੀਆ ‘ਤੇ ਇਸ ਕਿਊਟ ਜਿਹੀ ਬੱਚੀ ਦਾ ਫੋਟੋ ਖੂਬ ਵਾਇਰਲ ਹੋ ਰਿਹਾ ਹੈ।

deepika padukone and ranveer singh image source- instagram

ਹੋਰ ਪੜ੍ਹੋ : ਦਿਲ ਦੇ ਦਰਦ ਨੂੰ ਬਿਆਨ ਕਰਦਾ ਜੌਰਡਨ ਸੰਧੂ ਦਾ ਨਵਾਂ ਗੀਤ ‘Do Vaari Jatt’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਗਾਇਕ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਕਮਿਸਟਰੀ, ਦੇਖੋ ਵੀਡੀਓ

inside image of deepika padukone childhood image image source- instagram

ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੀ ਇਸ ਬੱਚੀ ਨੂੰ ਪਹਿਚਾਣ ਪਾਏ ਹੋ ? ਜੀ ਹਾਂ ਇਹ ਪਿਆਰੀ ਜਿਹੀ ਬੱਚੀ ਹੋਰ ਕੋਈ ਨਹੀਂ ਸਗੋ ਬਾਲੀਵੁੱਡ ਜਗਤ ਦੀ ਨਾਮੀ ਐਕਟਰੈੱਸ ਦੀਪਿਕਾ ਪਾਦੁਕੋਣ ਹੈ ।

deepika padukone image image source- instagram

ਜੀ ਹਾਂ ਇਹ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਦਰਸ਼ਕਾਂ ਨੂੰ ਇਹ ਤਸਵੀਰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ । ਦੋ ਮਿਲੀਅਨ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ। ਵੱਡੀ ਗਿਣਤੀ ‘ਚ ਫੈਨਜ਼ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

ranveer singh and deepika padukone image source- instagram

ਜੇ ਗੱਲ ਕਰੀਏ ਦੀਪਿਕਾ ਪਾਦੁਕੋਣ ਦੇ ਫ਼ਿਲਮੀ ਸਫਰ ਦੀ ਤਾਂ ਉਹ ਬਾਲੀਵੁੱਡ ‘ਚ ਆਉਣ ਤੋਂ ਪਹਿਲਾਂ ਮਾਡਲਿੰਗ ਕਰਦੀ ਸੀ। ਕਈ ਵੱਡੀਆਂ ਕੰਪਨੀਆਂ ਦੇ ਇਸ਼ਤਿਹਾਰਾਂ ‘ਚ ਨਜ਼ਰ ਆ ਚੁੱਕੀ ਸੀ ਤੇ ਫਿਰ ਸਾਲ 2007 ‘ਚ ਉਸ ਨੇ ਬਾਲੀਵੁੱਡ ‘ਚ ‘ਓਮ ਸ਼ਾਂਤੀ ਓਮ’ ਨਾਲ ਡੈਬਿਊ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

 

 

View this post on Instagram

 

A post shared by Deepika Padukone (@deepikapadukone)

0 Comments
0

You may also like