'ਬ੍ਰਹਮਾਸਤਰ 2' ਦੀ ਕਹਾਣੀ 'ਚ ਹੋਈ ਦੀਪਿਕਾ ਪਾਦੂਕੋਣ ਦੀ ਐਂਟਰੀ, ਜਾਣੋ ਕਿਹੜਾ ਦਮਦਾਰ ਕਿਰਦਾਰ ਨਿਭਾਏਗੀ ਅਦਾਕਾਰਾ

written by Pushp Raj | July 19, 2022

Deepika Padukone in Brahmastra 2: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਆਪਣੀ ਦਮਦਾਰ ਐਕਟਿੰਗ ਸਕਿਲ ਲਈ ਮਸ਼ਹੂਰ ਹੈ। ਦੀਪਿਕਾ ਨੇ ਕਈ ਇਤਹਾਸਿਕ ਡਰਾਮੇ 'ਤੇ ਅਧਾਰਿਤ ਫਿਲਮਾਂ ਜਿਵੇਂ ਕਿ ਪਦਮਾਵਤੀ ਤੇ ਬਾਜੀਰਾਓ-ਮਸਤਾਨੀ ਦੇ ਵਿੱਚ ਕਈ ਦਮਦਾਰ ਕਿਰਦਾਰ ਅਦਾ ਕੀਤੇ ਹਨ। ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਆਲਿਆ ਭੱਟ ਤੇ ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ 2' ਵਿੱਚ ਦੀਪਿਕਾ ਦੀ ਐਂਟਰੀ ਹੋ ਚੁੱਕੀ ਹੈ ਤੇ ਉਹ ਫਿਲਮ 'ਚ ਇੱਕ ਅਹਿਮ ਕਿਰਦਾਰ ਅਦਾ ਕਰਦੀ ਹੋਈ ਨਜ਼ਰ ਆਵੇਗੀ।

Image Source: Instagram

ਰਣਬੀਰ ਕਪੂਰ ਅਤੇ ਆਲਿਆ ਭੱਟ ਸਟਾਰਰ ਫਿਲਮ 'ਬ੍ਰਹਮਾਸਤਰ' ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਟ੍ਰੇਲਰ ਅਤੇ ਹੁਣ ਤੱਕ ਫਿਲਮ 'ਕੇਸਰੀਆ' ਦਾ ਪਹਿਲਾ ਗੀਤ ਵੀ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਅਤੇ ਗੀਤ ਨੂੰ ਵੀ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਵੱਡੀ ਖਬਰ ਆ ਰਹੀ ਹੈ।

ਫਿਲਮ ਦਾ ਪਹਿਲਾ ਭਾਗ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਵੀ ਫਿਲਮ ਦੇ ਦੂਜੇ ਭਾਗ 'ਬ੍ਰਹਮਾਸਤਰ 2' 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਵੱਡੀ ਖਬਰ ਇਹ ਹੈ ਕਿ ਫਿਲਮ ਦੇ ਦੂਜੇ ਭਾਗ ਵਿੱਚ ਦੀਪਿਕਾ ਪਾਦੁਕੋਣ ਨੂੰ ਵੀ ਕਾਸਟ ਕੀਤਾ ਗਿਆ ਹੈ। ਇਸ ਵਿੱਚ ਉਹ ਇੱਕ ਦਮਦਾਰ ਕਿਰਦਾਰ ਅਦਾ ਕਰਦੀ ਹੋਈ ਨਜ਼ਰ ਆਵੇਗੀ।

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਫਿਲਮ ਦੇ ਦੂਜੇ ਭਾਗ 'ਚ ਦੋ ਨਵੇਂ ਕਿਰਦਾਰ ਮਹਾਦੇਵ ਅਤੇ ਪਾਰਵਤੀ ਦਾ ਕਿਰਦਾਰ ਕਰਦੇ ਹੋਏ ਨਜ਼ਰ ਆਉਣਗੇ। ਹੁਣ ਦੀਪਿਕਾ ਪਾਦੁਕੋਣ ਦੇ ਫੈਨਜ਼ ਲਈ ਖੁਸ਼ਖਬਰੀ ਇਹ ਹੈ ਕਿ ਉਸ ਨੂੰ ਪਾਰਵਤੀ ਦੇ ਕਿਰਦਾਰ ਲਈ ਕਾਸਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੇ ਪਹਿਲੇ ਭਾਗ 'ਚ ਵੀ ਦੀਪਿਕਾ ਪਾਦੂਕੋਣ ਜ਼ਬਰਦਸਤ ਕੈਮਿਓ ਕਰੇਗੀ।

ਇੱਥੇ ਫਿਲਮ ਵਿੱਚ ਮਹਾਦੇਵ ਦੇ ਰੋਲ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਲਈ ਇੱਕ ਚੰਗੇ ਅਤੇ ਦਮਦਾਰ ਐਕਟਰ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਫਿਲਮ ਦੇ ਪਹਿਲੇ ਭਾਗ ਦੀ ਕਹਾਣੀ ਵਿੱਚ ਸ਼ਿਵ (ਰਣਬੀਰ ਕਪੂਰ) ਅਤੇ ਈਸ਼ਾ (ਆਲਿਆ) ਦੇ ਆਲੇ-ਦੁਆਲੇ ਘੁੰਮਦੀ ਹੈ, ਪਰ ਇਸ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਬ੍ਰਹਮਾਸਤਰ ਦੇ ਪਹਿਲੇ ਭਾਗ ਨੂੰ ਬਾਕਸ ਆਫਿਸ 'ਤੇ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈ, ਇਸ ਦੇ ਆਧਾਰ 'ਤੇ 'ਬ੍ਰਹਮਾਸਤਰ-2' ਦੀ ਕਹਾਣੀ ਤਿਆਰ ਕੀਤੀ ਜਾਵੇਗੀ।

Image Source: Instagram

ਹੋਰ ਪੜ੍ਹੋ: ਨੋਇਡਾ ਸਥਿਤ ਮੈਡਮ ਤੁਸਾਦ ਮਿਊਜ਼ਿਅਮ 'ਚ ਅੱਜ ਦਿਲਜੀਤ ਦੋਸਾਂਝ ਦੇ ਬੁੱਤ ਦਾ ਹੋਵੇਗਾ ਉਦਘਾਟਨ

ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ 'ਬ੍ਰਹਮਾਸਤਰ' ਦੇ ਪਹਿਲੇ ਭਾਗ ਵਿੱਚ ਰਣਬੀਰ ਕਪੂਰ ਅਤੇ ਆਲਿਆ ਭੱਟ ਤੋਂ ਇਲਾਵਾ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਵੀ ਅਹਿਮ ਕਿਰਦਾਰ ਨਿਭਾਉਣਗੇ। ਇਸ ਦੇ ਨਾਲ ਹੀ ਫਿਲਮ ਦੇ ਵਿੱਚ ਸਾਊਥ ਐਕਟਰ ਨਾਗਾਰਜੁਨ ਅਤੇ ਟੀਵੀ ਅਦਾਕਾਰਾ ਮੌਨੀ ਰਾਏ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਟ੍ਰੇਲਰ ਜ਼ਬਰਦਸਤ ਹੈ ਅਤੇ ਸਾਰਿਆਂ ਦੇ ਕਿਰਦਾਰਾਂ ਨੂੰ ਵੀ ਜ਼ਬਰਦਸਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

You may also like