ਪਤੀ-ਪਤਨੀ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦਾ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦਾ ਨਵਾਂ ਗੀਤ ‘ਡਿਗਰੀ’,ਦੇਖੋ ਵੀਡੀਓ

Written by  Lajwinder kaur   |  August 14th 2019 02:05 PM  |  Updated: August 14th 2019 02:05 PM

ਪਤੀ-ਪਤਨੀ ਦੇ ਪਿਆਰੇ ਰਿਸ਼ਤੇ ਨੂੰ ਬਿਆਨ ਕਰਦਾ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦਾ ਨਵਾਂ ਗੀਤ ‘ਡਿਗਰੀ’,ਦੇਖੋ ਵੀਡੀਓ

ਗੁਰਲੇਜ਼ ਅਖ਼ਤਰ ਜਿਨ੍ਹਾਂ ਦੇ ਇੱਕ ਤੋਂ ਬਾਅਦ ਇੱਕ ਗੀਤ ਹਰ ਰੋਜ਼ ਰਿਲੀਜ਼ ਹੋ ਰਹੇ ਨੇ। ਜਿਸਦੇ ਚੱਲਦੇ ਉਹ ਆਪਣਾ ਨਵਾਂ ਗੀਤ ‘ਡਿਗਰੀ’ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਗੀਤ ਨੂੰ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੋਵਾਂ ਗਾਇਕਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਗਿਆ ਹੈ। ਇਸ ਗਾਣੇ ਨੂੰ ਟੀਵੀ ਉੱਤੇ ਪੀਟੀਸੀ ਚੱਕ ਦੇ ਤੇ ਪੀਟੀਸੀ ਪੰਜਾਬੀ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:ਦੇਸ਼ ਪਿਆਰ ਤੇ ਸੈਨਿਕਾਂ ਦੀ ਵੀਰਤਾ ਨੂੰ ਸਲਾਮ ਕਰਦਾ ਗੁਰਜੋਤ ਸਿੰਘ ਕਲੇਰ ਦਾ ਨਵਾਂ ਗੀਤ ‘ਦਿਲ ਸੇ ਸਲਾਮ’ ਹੋਇਆ ਰਿਲੀਜ਼

‘ਡਿਗਰੀ’ ਗਾਣੇ ਦੇ ਬੋਲ ਮਾਲਵਿੰਦਰ ਉਕਸੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਗੁਰੀ ਨੇ ਦਿੱਤਾ ਹੈ। ਗਾਣੇ ਨੂੰ ਗੁਰਲੇਜ਼ ਅਖ਼ਤਰ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਕਾਕਾ ਕਲੇਰ ਹੋਰਾਂ ਵੱਲੋਂ ਵੀਡੀਓ ਬਹੁਤ ਖ਼ੂਬਸੂਰਤ ਬਣਾਇਆ ਗਿਆ ਹੈ। ਗਾਣੇ ‘ਚ ਪਤੀ-ਪਤਨੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬੋਲਾਂ ਦੇ ਰਾਹੀਂ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਨੇ ਕੀਤੀ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਗੁਰਲੇਜ਼ ਅਖ਼ਤਰ ਦੀ ਤਾਂ ਉਹ ਆਰ ਨੇਤ, ਗੈਰੀ ਸੰਧੂ, ਗੁਰਪ੍ਰੀਤ ਖਹਿਰਾ, ਸੁਰਜੀਤ ਭੁੱਲਰ, ਸਿੱਪੀ ਗਿੱਲ, ਹਰਦੀਪ ਗਰੇਵਾਲ, ਹਰਫ਼ ਚੀਮਾ ਵਰਗੇ ਕਈ ਦਿੱਗਜ ਗਾਇਕਾਂ ਦੇ ਨਾਲ ਡਿਊਟ ਸੌਂਗ ਗਾ ਚੁੱਕੇ ਹਨ। ਉਨ੍ਹਾਂ ਦੇ ਡਿਫਾਲਟਰ, ਦੱਬਦਾ ਕਿੱਥੇ ਆ, ਵਾਚ ਆਊਟ, ਬਰੇਨ ਵਾਸ਼, ਟਿੱਬਿਆਂ ਆਲਾ ਜੱਟ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network