ਦੇਸੀ ਕਰਿਊ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾਇਆ ਵੱਖਰੇ ਮੁਕਾਮ ‘ਤੇ, ਇੰਟਰਨੈਸ਼ਨਲ ਗਾਇਕ Jubel ਦੇ ਨਵੇਂ ਗੀਤ ‘Weekend Vibe’ ‘ਚ ਮਿਲਾਏ ਸੁਰ, ਦੇਖੋ ਵੀਡੀਓ

written by Lajwinder kaur | June 23, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਵਾਲੇ ਗੋਲਡੀ ਤੇ ਸੱਤਾ ਨੇ ਪੰਜਾਬੀ ਮਿਊਜ਼ਿਕ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾ ਦਿੱਤਾ ਹੈ । ਜੀ ਹਾਂ ਦੇਸੀ ਕਰਿਊ ਵਾਲਿਆਂ ਨੇ ਇੰਟਰਨੈਸ਼ਲਨ ਗੀਤ 'ਚ ਕਲੈਬੋਰੇਸ਼ਨ ਕੀਤੀ ਹੈ। ਇੰਟਰਨੈਸ਼ਨਲ ਗਾਇਕ Jubel ਦੇ ਨਵੇਂ ਗੀਤ ਵੀਕੈਂਡ ਵਾਇਬ (Weekend Vibe) ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ।

inside image of weekend vibe song out now in the voice of juble and desi crew image source- youtube
ਹੋਰ ਪੜ੍ਹੋ : ਅੱਜ ਹੈ ਬਾਲੀਵੁੱਡ ਐਕਟਰ ਰਾਜ ਬੱਬਰ ਦਾ ਜਨਮਦਿਨ, ਧੀ ਜੂਹੀ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਿਤਾ ਨੂੰ ਕੀਤਾ ਵਿਸ਼
: ਮਾਸੂਮੀਅਤ ਦੇ ਨਾਲ ਭਰਿਆ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਰਵੀ ਸਿੰਘ ਖਾਲਸਾ ਦੀ ਦਾੜ੍ਹੀ ਨੂੰ ਛੂਹ ਕੇ ਖੁਸ਼ ਹੁੰਦੀ ਇਹ ਪਿਆਰੀ ਜਿਹੀ ਬੱਚੀ
goldy desi crew image source- youtube
ਇਸ ਗੀਤ 'ਚ ਦੇਸੀ ਕਰਿਊ ਵਾਲਿਆਂ ਜੁਬੇਲ ਦੇ ਅੰਗਰੇਜ਼ੀ ਸੁਰਾਂ ਦੇ ਨਾਲ ਪੰਜਾਬੀ ਸੁਰ ਮਿਲਾਉਂਦੇ ਹੋਏ ਨਜ਼ਰ ਆ ਰਹੇ ਨੇ। ਗੀਤ ਦੇਸੀ ਕਰਿਊ ਵਾਲੀ ਟੈਗ ਲਾਈਨ ਦੇਸੀ ਕਰਿਊ ਵੀ ਸੁਣਨ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਜੁਬੇਲ ਤੇ ਦੇਸੀ ਕਰਿਊ ਵਾਲਿਆਂ ਨੇ ਮਿਲਕੇ ਗਾਇਆ ਹੈ। ਆਦਿਤਿਆ ਸੀਲ ਅਤੇ ਸ਼ਰੂਤੀ ਸਿਨਹਾ ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਗੀਤ ਨੂੰ Ziiki Media ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
weekend vibe song image source- youtube
ਜੇ ਗੱਲ ਕਰੀਏ ਦੇਸੀ ਕਰਿਊ ਵਾਲਿਆਂ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਨ੍ਹਾਂ ਨੇ ਮੋਹਾਲੀ ‘ਚ ਆਪਣਾ ਨਵਾਂ ਸਟੂਡੀਓ ਖੋਲਿਆ ਹੈ। ਦੇਸੀ ਕਰਿਊ ਵਾਲੇ ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਨੇ । ਉਨ੍ਹਾਂ ਨੇ ਜੱਸੀ ਗਿੱਲ, ਪਰਮੀਸ਼ ਵਰਮਾ, ਰਣਜੀਤ ਬਾਵਾ, ਦਿਲਪ੍ਰੀਤ ਢਿੱਲੋਂ, ਕਰਨ ਔਜਲਾ, ਹੈਪੀ ਰਾਏਕੋਟੀ ਵਰਗੇ ਕਈ ਨਾਮੀ ਗਾਇਕਾਂ ਦੇ ਗੀਤ ‘ਚ ਆਪਣੇ ਮਿਊਜ਼ਿਕ ਦਾ ਜਾਦੂ ਬਿਖੇਰ ਚੁੱਕੇ ਹਨ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਮਿਊਜ਼ਿਕ ਦੇ ਚੁੱਕੇ ਨੇ।
satt desi crew image source- youtube

0 Comments
0

You may also like