ਟੀਵੀ ਐਕਟਰੈੱਸ ਨਿਸ਼ਾ ਰਾਵਲ ਦੇ ਸਮਰਥਨ ‘ਚ ਅੱਗੇ ਆਏ ਦੋਸਤ ਰੋਹਿਤ ਵਰਮਾ, ਜਖ਼ਮੀ ਹਾਲਤ ‘ਚ ਸ਼ੇਅਰ ਕੀਤੀ ਐਕਟਰੈੱਸ ਦੀ ਤਸਵੀਰ

written by Lajwinder kaur | June 02, 2021 12:32pm

ਟੀਵੀ ਜਗਤ ਦੇ ਮਸ਼ਹੂਰ ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਨੈਤਿਕ ਦਾ ਕਿਰਦਾਰ ਨਿਭਾਕੇ ਘਰ-ਘਰ ‘ਚ ਆਪਣੀ ਪਹਿਚਾਣ ਬਨਾਉਣ ਵਾਲੇ ਐਕਟਰ ਕਰਣ ਮਹਿਰਾ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਆ ਗਏ ਨੇ। ਕਰਣ ਮਹਿਰਾ ਦੀ ਪਤਨੀ ਨਿਸ਼ਾ ਰਾਵਲ ਨੇ ਉਨ੍ਹਾਂ ਦੇ ਖਿਲਾਫ ਐਫ.ਆਈ.ਆਰ ਦਰਜ ਕਰਵਾਈ ਸੀ ਅਤੇ ਕਰਣ ਮਹਿਰਾ ਉੱਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਏ ਨੇ।  ਜਿਸਦੇ ਬਾਅਦ ਹੁਣ ਅਦਾਕਾਰਾ ਨਿਸ਼ਾ ਰਾਵਲ ਦੇ ਸਮਰਥਨ ਵਿੱਚ ਉਨ੍ਹਾਂ ਦੇ ਕਈ ਦੋਸਤ ਆ ਖੜੇ ਹੋਏ ਹਨ ।

Nisha-Karan Mehra-Kavish Image Source – instagram

ਹੋਰ ਪੜ੍ਹੋ : ਯੁਵਰਾਜ ਹੰਸ ਦੀ ਫੜੀ ਗਈ ਚੋਰੀ, ਕਿਸੇ ਹੋਰ ਨਾਲ ਗੱਲਾਂ ਕਰਦੇ ਪਤੀ ਯੁਵਰਾਜ ਦਾ ਪਤਨੀ ਮਾਨਸੀ ਨੇ ਦੇਖੋ ਕੀ ਕੀਤਾ ਹਸ਼ਰ, ਦੇਖੋ ਵੀਡੀਓ

Nisha-Karan Mehra Image Source – instagram

ਹਾਲ ਹੀ ਵਿੱਚ ਨਿਸ਼ਾ ਰਾਵਲ ਦੇ ਦੋਸਤ ਅਤੇ ਫ਼ੈਸ਼ਨ ਡਿਜ਼ਾਇਨਰ ਰੋਹਿਤ ਵਰਮਾ ਨੇ ਨਿਸ਼ਾ ਰਾਵਲ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਦੀ ਜਖ਼ਮੀ ਹਾਲਤ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ ਹੈ । ਰੋਹਿਤ ਨੇ ਲੰਬੀ ਚੌੜੀ ਕੈਪਸ਼ਨ ਪਾ ਕੇ ਆਪਣੀ ਦੋਸਤ ਨਿਸ਼ਾ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਹੈ। ਰੋਹਿਤ ਨੇ ਜੋ ਤਸਵੀਰ ਸਾਂਝੀ ਕੀਤੀ ਹੈ ਉਹ ਕਲਾਜ ਚ ਕੀਤੀ ਹੈ । ਜਿਸ ‘ਚ ਇੱਕ ਸਾਈਡ ਨਿਸ਼ਾ ਰਾਵਲ ਬਹੁਤ ਖੁਸ਼ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਨਿਸ਼ਾ ਦੇ ਸਿਰ ‘ਚੋਂ ਲਹੂ ਨਿਕਲ ਰਿਹਾ ਹੈ ਤੇ ਕਪੜਿਆਂ ਉੱਤੇ ਵੀ ਲਹੂ ਦੇ ਥੱਬੇ ਨਜ਼ਰ ਆ ਰਹੇ ਨੇ।

rohit verma shared nisha rawal injured image Image Source – instagram

ਦੱਸ ਦੇਈਏ ਕਿ ਕਰਣ ਮਹਿਰਾ ਤੇ ਨਿਸ਼ਾ ਰਾਵਲ ਨੂੰ ਟੀਵੀ ਇੰਡਸਟਰੀ ਦਾ ਸਭ ਤੋਂ ਕਿਊਟ ਐਂਡ ਲਵਲੀ ਕਪਲ ਮੰਨਿਆ ਜਾਂਦਾ ਹੈ। ਸੋਸ਼ਲ ਮੀਡੀਆ ਉੱਤੇ ਵੀ ਇਸ ਕਪਲ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ।

 

 

View this post on Instagram

 

A post shared by Rohit K Verma (@rohitkverma)

You may also like