ਲੱਤਾਂ ਨਾ ਹੋਣ ਦੇ ਬਾਵਜੂਦ ਇਸ ਸਿੰਘ ਨੇ ਇੰਝ ਪੈਦਲ ਯਾਤਰਾ ਕਰ ਕੀਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ, ਵੀਡੀਓ ਹੋ ਰਿਹਾ ਵਾਇਰਲ
ਲੱਤਾਂ ਨਾ ਹੋਣ ਦੇ ਬਾਵਜੂਦ ਇਸ ਸਿੰਘ ਨੇ ਇੰਝ ਪੈਦਲ ਯਾਤਰਾ ਕਰ ਕੀਤੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ, ਵੀਡੀਓ ਹੋ ਰਿਹਾ ਵਾਇਰਲ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਅਕਸਰ ਸੁਰਖੀਆਂ ਦਾ ਕਾਰਨ ਬਣ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਦਿਖਾਉਣ ਜਾ ਰਹੇ ਹਾਂ । ਇਸ ਵੀਡੀਓ ਨੂੰ ਵੇਖ ਕੇ ਇਸ ਸਿੰਘ (Nihang Singh) ਦੇ ਜਜ਼ਬੇ ਅਤੇ ਹਿੰਮਤ ਨੂੰ ਤੁਸੀਂ ਵੀ ਸਲਾਮ ਕਰੋਗੇ । ਜੀ ਹਾਂ ਇਹ ਵੀਡੀਓ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦਾ ਹੈ ।
image From FB Page
ਹੋਰ ਪੜ੍ਹੋ : ਸੋਨਾਕਸ਼ੀ ਸਿਨ੍ਹਾ ਨੇ ਵਿਆਹ ਤੋਂ ਪਹਿਲਾਂ ਕੱਟਵਾ ਲਏ ਸਿਰ ਦੇ ਵਾਲ? ਤਸਵੀਰ ਹੋ ਰਹੀ ਵਾਇਰਲ
ਵੀਡੀਓ ‘ਚ ਸਰੀਰਕ ਤੌਰ ‘ਤੇ ਅਸਮਰਥ ਇੱਕ ਨਿਹੰਗ ਸਿੰਘ ਜਿਸਦੇ ਕਿ ਲੱਤਾਂ ਨਹੀਂ ਹਨ । ਉਹ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਤੋਂ ਹੋ ਕੇ ਆ ਰਿਹਾ ਹੈ । ਭਾਰੀ ਬਰਫਬਾਰੀ, ਪਥਰੀਲੇ ਰਸਤੇ ਵੀ ਇਸ ਸ਼ਖਸ ਦੇ ਹੌਂਸਲੇ ਨੂੰ ਖਤਮ ਨਹੀਂ ਕਰ ਸਕੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
image From FB Page
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਚਸ਼ਮਦੀਦ ਗਵਾਹ ਵੱਲੋਂ ਕੀਤੇ ਗਏ ਹੈਰਾਨ ਕਰਨ ਵਾਲੇ ਖੁਲਾਸੇ, ਜਾਣੋ ਪੂਰੀ ਖ਼ਬਰ
ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋਣ ਦੇ ਨਾਲ-ਨਾਲ ਇਸ ਸਿੰਘ ਦੇ ਹੌਸਲੇ ਨੂੰ ਸਲਾਮ ਕਰ ਰਿਹਾ ਹੈ । ਇਸ ਦੇ ਨਾਲ ਹੀ ਇਹ ਸਿੰਘ ਉਨ੍ਹਾਂ ਲੋਕਾਂ ਦੇ ਲਈ ਮਿਸਾਲ ਬਣ ਚੁੱਕਿਆ ਹੈ ਜੋ ਮੁਸ਼ਕਿਲ ਹਾਲਾਤਾਂ ਦੇ ਨਾਲ ਮੁਕਾਬਲਾ ਕਰਨ ਦੀ ਬਜਾਏ ਹਾਲਾਤਾਂ ਅੱਗੇ ਹਾਰ ਜਾਂਦੇ ਹਨ ।
image From Fb Page
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਵੀਡੀਓਜ਼ ਵਾਇਰਲ ਹੋਏ ਸਨ ।ਜੋ ਕਿ ਅਕਸਰ ਸੁਰਖੀਆਂ ਬਣੇ ਰਹੇ । ਜਿਸ ‘ਚ ਕੱਚਾ ਬਦਾਮ, ਰਾਨੂੰ ਮੰਡਲ ਸਣੇ ਕਈ ਲੋਕ ਸ਼ਾਮਿਲ ਹਨ । ਇਨ੍ਹਾਂ ਵੀਡੀਓਜ਼ ਨੇ ਰਾਤੋ ਰਾਤ ਇਨ੍ਹਾਂ ਲੋਕਾਂ ਨੂੰ ਸਟਾਰ ਬਣਾ ਦਿੱਤਾ ਸੀ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
