ਦੇਵ ਖਰੌੜ ਨੇ ਆਪਣੀ ਆਉਣ ਵਾਲੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦੀ ਨਵੀਂ ਰਿਲੀਜ਼ ਡੇਟ ਕੀਤੀ ਸਾਂਝੀ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

written by Lajwinder kaur | August 30, 2021

ਪੰਜਾਬੀ ਫ਼ਿਲਮੀ ਇੰਡਸਟਰੀ ਜੋ ਕੇ ਦਿਨੋਂ ਦਿਨ ਅੱਗੇ ਵੱਧ ਰਹੀ ਹੈ। ਮਨੋਰੰਜਨ ਜਗਤ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਰਾਹੀਂ ਸੱਚੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਦੇਵ ਖਰੌੜ ਜੋ ਕਿ ਕਈ ਸੱਚੀਆਂ ਘਟਨਾਵਾਂ ਉੱਤੇ ਬਣੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ। ਇਸ ਲੜੀ ਦੇ ਚੱਲਦੇ ਉਹ ‘ਡਾਕੂਆਂ ਦਾ ਮੁੰਡਾ-2’ (Daakuaan Da Munda 2) ਲੈ ਕੇ ਆ ਰਹੇ ਨੇ। ਪਰ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਦੇ ਲਈ ਹੁਣ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।

inside image of japji khaira and dev kharoda-min image source- instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ?

ਜੀ ਹਾਂ ਹੁਣ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਦੇਵ ਖਰੌੜ (Dev Kharoud) ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਡਾਕੂਆਂ ਦਾ ਮੁੰਡਾ-2 ਦੀ Mark the date 4/3/2022’ , ਨਾਲ ਹੀ ਉਨ੍ਹਾਂ ਫ਼ਿਲਮ ਦੀ ਸਟਾਰ ਕਾਸਟ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ ਉੱਤੇ ਮਾਨਵ ਵਿਜ, ਰਾਣਾ ਰਣਬੀਰ, ਜਪਜੀ ਖਹਿਰਾ, ਬੰਟੀ ਬੈਂਸ ਤੇ ਕਈ ਕਲਾਕਾਰਾਂ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ।

inside image of dev kharoud daakuan da munda 2-min image source- instagram

ਹੋਰ ਪੜ੍ਹੋ : ਬਿੰਨੂ ਢਿੱਲੋਂ ਦੇ ਜਨਮ ਦਿਨ ‘ਤੇ ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ, ਐਕਟਰ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

comment of dev kharoud

ਇਸ ਫ਼ਿਲਮ ਨੂੰ ਡਾਇਰੈਕਟ ਮਨਦੀਪ ਬੈਨੀਪਾਲ ਨੇ ਕੀਤਾ ਹੈ। ਫ਼ਿਲਮ ‘ਚ ਲੀਡ ਰੋਲ ‘ਚ ਨਜ਼ਰ ਆਉਣਗੇ ਦੇਵ ਖਰੌੜ ਤੇ ਜਪਜੀ ਖਹਿਰਾ । ਇਨ੍ਹਾਂ ਦੋਵਾਂ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ, ਲੱਕੀ ਧਾਲੀਵਾਲ ਤੇ ਬਲਵਿੰਦਰ ਬੁਲਟ ਸਮੇਤ ਹੋਰ ਕਈ ਕਲਾਕਾਰ ਇਸ ਫ਼ਿਲਮ ਵਿੱਚ ਨਜ਼ਰ ਆਉਣਗੇ । ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ । ਹੁਣ ਇਹ ਫ਼ਿਲਮ ਅਗਲੇ ਸਾਲ 4 ਮਾਰਚ ਨੂੰ ਸਿਨੇਮਾ ਘਰਾਂ ‘ਚ ਰੌਣਕ ਲਗਾਵੇਗੀ।

0 Comments
0

You may also like