ਲਓ ਜੀ ਦੇਵ ਖਰੌੜ ਦੀ ਫ਼ਿਲਮ ‘ਬਲੈਕੀਆ 2’ ਦੀ ਰਿਲੀਜ਼ ਡੇਟ ਦਾ ਹੋਇਆ ਖੁਲਾਸਾ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

written by Lajwinder kaur | October 25, 2022 07:47pm

Dev Kharoud News: ਸਾਲ 2019 ਦੀ ਸੁਪਰ ਡੁਪਰ ਹਿੱਟ ਫ਼ਿਲਮ ਬਲੈਕੀਆ ਦਾ ਦੂਜਾ ਭਾਗ ਆ ਰਿਹਾ ਹੈ। ਜੀ ਹਾਂ ਦਰਸ਼ਕਾਂ ਬਹੁਤ ਹੀ ਬੇਸਬਰੀ ਦੇ ਨਾਲ ਪੰਜਾਬੀ ਐਕਟਰ ਦੇਵ ਖਰੌੜ ਦੀ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਖੁਦ ਦੇਵ ਖਰੌੜ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ਖਬਰੀ ਸ਼ੇਅਰ ਕਤੀ ਹੈ।

ਦੇਵ ਖਰੌੜ ਆਪਣੀ ਫ਼ਿਲਮ ‘ਬਲੈਕੀਆ 2’ ਕਾਰਨ ਕਾਫ਼ੀ ਸੁਰਖੀਆਂ ਵਿੱਚ ਹਨ। ਹਾਲ ਹੀ ‘ਚ ਐਕਟਰ ਦੇਵ ਖਰੌੜ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫ਼ਿਲਮ ਦੇ ਲਈ ਉਹ ਘੁੜਸਵਾਰੀ ਵੀ ਸਿੱਖ ਰਹੇ ਹਨ।

ਹੋਰ ਪੜ੍ਹੋ : ਵਾਇਰਲ ਹੋ ਰਿਹਾ ਹੈ ਕਪਿਲ ਸ਼ਰਮਾ ਦਾ ਰੋਮਾਂਟਿਕ ਵੀਡੀਓ, ਪਤੀ ਦਾ ਇਹ ਅੰਦਾਜ਼ ਦੇਖ ਕੇ ਗਿੰਨੀ ਵੀ ਹੋ ਗਈ ਹੈਰਾਨ, ਦੇਖੋ ਵੀਡੀਓ  

inside pic of dev kharoud instagram image source: Instagram

ਦੇਵ ਖਰੌੜ ਨੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਬਲੈਕੀਆ 2...ਪੰਜ ਮਈ 2023 ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਬਲੈਕੀਆ 2 ਨੂੰ ਲੈ ਕੇ ਫੈਨਜ਼ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

image source: Instagram

ਦਸ ਦਈਏ ਕਿ ਖਰੌੜ ਨੇ ਪਿਛਲੇ ਸਾਲ 11 ਅਕਤੂਬਰ ਨੂੰ ‘ਬਲੈਕੀਆ 2’ ਦਾ ਮੋਸ਼ਨ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਸੀ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਵੀ ਇਹ ਫ਼ਿਲਮ ਪੂਰੀ ਤਰ੍ਹਾਂ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ। ਦੱਸ ਦਈਏ ਬਲੈਕੀਆ ਫ਼ਿਲਮ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

Which is your favourite role played by Dev Kharoud image source: Instagram

ਦੇਵ ਖਰੌੜ ਜਿਹੜੇ ਪੰਜਾਬੀ ਇੰਡਸਟਰੀ ਦੇ ਹੰਢੇ ਹੋਏ ਅਦਾਕਾਰ ਹਨ ਕਿਉਂਕਿ ਉਹ ਥੀਏਟਰ ਆਰਟਿਸਟ ਨੇ। ਉਹ ਹਰ ਵਾਰ ਆਪਣੀ ਅਦਾਕਾਰੀ ਦੇ ਨਾਲ ਕੁੱਝ ਵੱਖਰਾ ਹੀ ਲੈ ਕੇ ਆਉਂਦੇ ਨੇ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਦੇਵ ਖਰੌੜ ਡਾਕੂਆਂ ਦਾ ਮੁੰਡਾ, ਸਾਡਾ ਹੱਕ ਤੇ ਰੁਪਿੰਦਰ ਗਾਂਧੀ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦੇ ਚੁੱਕੇ ਹਨ।

 

 

View this post on Instagram

 

A post shared by Dev Kharoud (@dev_kharoud)

You may also like