ਵਾਇਰਲ ਹੋ ਰਿਹਾ ਹੈ ਕਪਿਲ ਸ਼ਰਮਾ ਦਾ ਰੋਮਾਂਟਿਕ ਵੀਡੀਓ, ਪਤੀ ਦਾ ਇਹ ਅੰਦਾਜ਼ ਦੇਖ ਕੇ ਗਿੰਨੀ ਵੀ ਹੋ ਗਈ ਹੈਰਾਨ, ਦੇਖੋ ਵੀਡੀਓ  

written by Lajwinder kaur | October 25, 2022 02:37pm

Kapil Sharma Viral Video: ਕਾਮੇਡੀਅਨ-ਅਦਾਕਾਰ ਕਪਿਲ ਸ਼ਰਮਾ ਆਪਣੀ ਜ਼ਬਰਦਸਤ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਕਪਿਲ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੂੰ ਦੀਵਾਲੀ ਪਾਰਟੀ 'ਚ ਦੇਖਿਆ ਗਿਆ। ਜਿਸ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਕਪਿਲ ਨੇ ਪਪਰਾਜ਼ੀ ਲਈ ਪੋਜ਼ ਦਿੰਦੇ ਹੋਏ ਆਪਣੀ ਪਤਨੀ ਗਿੰਨੀ ਨੂੰ ਕਿੱਸ ਕੀਤਾ। ਕਪਿਲ ਦਾ ਇਹ ਰੋਮਾਂਟਿਕ ਅੰਦਾਜ਼ ਦੇਖ ਉਨ੍ਹਾਂ ਦੀ ਪਤਨੀ ਗਿੰਨੀ ਵੀ ਹੈਰਾਨ ਹੋ ਰਹਿ ਗਈ।

ਹੋਰ ਪੜ੍ਹੋ : ਗੁਰਦਾਸ ਮਾਨ ਨੇ ਕਾਫੀ ਸਮੇਂ ਬਾਅਦ ਪਤਨੀ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

inside image of kapil sharma and ginni image source Instagram

ਮਨੋਰੰਜਨ ਜਗਤ 'ਚ ਕਪਿਲ ਸ਼ਰਮਾ ਸਾਰਿਆਂ ਨੂੰ ਹਸਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਪਰ ਦਿਵਾਲੀ ਪਾਰਟੀ 'ਚ ਕਪਿਲ ਸ਼ਰਮਾ ਨੇ ਸਭ ਦੇ ਸਾਹਮਣੇ ਪਤਨੀ ਨੂੰ 'ਕਿੱਸ' ਕੀਤਾ। ਹਾਲਾਂਕਿ ਉਹ 'ਕਿੱਸ' ਕਰਨ ਤੋਂ ਬਾਅਦ ਬਲਸ਼ ਕਰਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਸ ਦੀ ਪਤਨੀ ਗਿੰਨੀ ਚਤਰਥ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਪਤੀ ਸਭ ਦੇ ਸਾਹਮਣੇ ਉਸ ਨਾਲ ਅਜਿਹਾ ਕੁਝ ਕਰ ਸਕਦਾ ਹੈ। ਵਾਇਰਲ ਵੀਡੀਓ 'ਚ ਗਿੰਨੀ ਚਤਰਥ ਨੂੰ 'ਕਿੱਸ' ਤੋਂ ਬਾਅਦ ਹੈਰਾਨ ਹੁੰਦੇ ਦੇਖਿਆ ਜਾ ਸਕਦਾ ਹੈ।

kapil sharma wife image source Instagram

ਤੁਹਾਨੂੰ ਦੱਸ ਦੇਈਏ ਕਿ ਗਿੰਨੀ ਚਤਰਥ ਅਤੇ ਕਪਿਲ ਸ਼ਰਮਾ ਕਾਲਜ ਵਿੱਚ ਦੋਸਤ ਸਨ। ਉੱਥੇ ਹੀ ਦੋਵੇਂ ਪਹਿਲੀ ਵਾਰ ਮਿਲੇ ਸਨ। ਹੌਲੀ-ਹੌਲੀ ਦੋਹਾਂ ‘ਚ ਦੋਸਤੀ ਹੋ ਗਈ, ਜੋ ਬਾਅਦ ‘ਚ ਪਿਆਰ ‘ਚ ਬਦਲ ਗਈ। ਕਪਿਲ ਅਤੇ ਗਿੰਨੀ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ। ਹੁਣ ਦੋਵੇਂ ਦੋ ਬੱਚਿਆਂ ਦੇ ਮਾਪੇ ਬਣ ਚੁੱਕੇ ਹਨ।

kapil sharma and ginni cute pics image source Instagram

 

View this post on Instagram

 

A post shared by Instant Bollywood (@instantbollywood)

You may also like