ਦੇਵ ਖਰੌੜ ਨੇ ਆਪਣੀ ਫ਼ਿਲਮ ‘ਬਲੈਕੀਆ-2’ ਦਾ ਪੋਸਟਰ ਸਾਂਝਾ ਕੀਤਾ

written by Rupinder Kaler | October 13, 2021

ਦੇਵ ਖਰੌੜ (Dev Kharoud) ਨੇ ਆਪਣੀ ਫ਼ਿਲਮ ਬਲੈਕੀਆ ਦਾ ਸੀਕਵੇਲ ਲੈ ਕੇ ਆ ਰਹੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਫ਼ਿਲਮ ‘ਬਲੈਕੀਆ 2’ (BLACKIA 2) ਦਾ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਦੇਵ ਖਰੌੜ ਫਿਲਮ ਵਿੱਚ ਬਲੈਕੀਆ ਦੀ ਭੂਮਿਕਾ ਨਿਭਾਉਣਗੇ ਅਤੇ ਇਸ ਪ੍ਰੋਜੈਕਟ ਦਾ ਨਿਰਦੇਸ਼ਨ ਨਵਨੀਤ ਸਿੰਘ ਕਰਨਗੇ। ਨਵਨੀਤ ਸਿੰਘ ਸਿੰਘਮ, ਸ਼ਰੀਕ, ਸਿੰਘ ਬਨਾਮ ਕੌਰ ਅਤੇ ਹੋਰ ਬਹੁਤ ਸਾਰੀਆਂ ਸੁਪਰਹਿੱਟ ਪੰਜਾਬੀ ਫਿਲਮਾਂ ਵਰਗੀਆਂ ਫਿਲਮਾਂ ਵਿੱਚ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ।

Pic Courtesy: Instagram

 

ਹੋਰ ਪੜ੍ਹੋ :

ਜਸਵਿੰਦਰ ਬਰਾੜ ਨੇ ਪਤੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਜੋੜੀ ਦਾ ਅੰਦਾਜ਼

dev kharoud Pic Courtesy: Instagram

ਬਲੈਕੀਆ 2 ਵਿਵੇਕ ਓਹਰੀ ਦੁਆਰਾ ਨਿਰਮਿਤ ਕੀਤੀ ਜਾਵੇਗੀ । ਫਿਲਮ ਨਾਲ ਜੁੜੀ ਹੋਰ ਜਾਣਕਾਰੀ ਅਜੇ ਬਾਹਰ ਨਹੀਂ ਆਈ ਹੈ। ਦੇਵ ਖਰੌੜ (Dev Kharoud) ਨੇ ਇਸ ਤੋਂ ਪਹਿਲਾਂ ਟੀਮ ਦੇ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ ਜੋ ਆਉਣ ਵਾਲੇ ਕੁਝ ਦਿਲਚਸਪ ਪ੍ਰੋਜੈਕਟ ਦੇ ਸੰਕੇਤ ਦੇ ਰਿਹਾ ਹੈ ।

 

View this post on Instagram

 

A post shared by Dev Kharoud (@dev_kharoud)

ਬਲੈਕੀਆ 2 ਉਹ ਪ੍ਰੋਜੈਕਟ ਸੀ ਜਿਸ ਬਾਰੇ ਉਹ ਗੱਲ ਕਰ ਰਿਹਾ ਸੀ ਅਤੇ ਅੰਤ ਵਿੱਚ ਇਸਦੀ ਇੱਕ ਝਲਕ ਸਾਡੇ ਸਾਰਿਆਂ ਨਾਲ ਸਾਂਝੀ ਕੀਤੀ। ਪੋਸਟਰ ਸਾਂਝਾ ਕਰਦਿਆਂ ਦੇਵ ਨੇ ਜ਼ਿਕਰ ਕੀਤਾ, “ਗਰੀਬ ਜੰਮਣਾ ਮੰਜੂਰ ਸੀ, ਪਰ ਮਰਨਾ ਨਹੀਂ। ਸੱਚੀ ਘਟਨਾਵਾਂ ਤੋਂ ਪ੍ਰੇਰਿਤ ਕਹਾਣੀ। ” ਕਲਾਕਾਰ ਨੇ ਇਹ ਵੀ ਸਾਂਝਾ ਕੀਤਾ ਕਿ ਇਸ ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ ।

 

 

0 Comments
0

You may also like