ਪਾਪਾ ਕਰਨ ਦੇ ਮੋਢੇ 'ਤੇ ਬੈਠੀ 'ਦੇਵੀ' ਦੀ ਕਿਊਟ ਫੋਟੋ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ; ਬਿਪਾਸ਼ਾ ਬਾਸੂ ਨੇ ਧੀ ਲਈ ਲਿਖੀ ਖ਼ਾਸ ਗੱਲ

Written by  Lajwinder kaur   |  January 22nd 2023 04:22 PM  |  Updated: January 22nd 2023 05:15 PM

ਪਾਪਾ ਕਰਨ ਦੇ ਮੋਢੇ 'ਤੇ ਬੈਠੀ 'ਦੇਵੀ' ਦੀ ਕਿਊਟ ਫੋਟੋ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ; ਬਿਪਾਸ਼ਾ ਬਾਸੂ ਨੇ ਧੀ ਲਈ ਲਿਖੀ ਖ਼ਾਸ ਗੱਲ

Bipasha Basu's Baby Girl Devi New Pic: ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਜਿਨ੍ਹਾਂ ਨੇ ਪਿਛਲੇ ਸਾਲ 12 ਨਵੰਬਰ ਨੂੰ ਆਪਣੀ ਧੀ ਦੇਵੀ ਬਾਸੂ ਸਿੰਘ ਗਰੋਵਰ ਦਾ ਆਪਣੇ ਪਰਿਵਾਰ ਵਿੱਚ ਸਵਾਗਤ ਕੀਤਾ ਸੀ। ਦੇਵੀ ਦੇ ਜਨਮ ਨੂੰ ਦੋ ਮਹੀਨੇ ਹੋ ਗਏ ਹਨ ਪਰ ਆਲੀਆ-ਰਣਬੀਰ ਦੀ ਤਰ੍ਹਾਂ ਬਿਪਾਸ਼ਾ ਅਤੇ ਕਰਨ ਨੇ ਆਪਣੀ ਬੇਟੀ ਦਾ ਚਿਹਰਾ ਜਨਤਕ ਨਹੀਂ ਕੀਤਾ ਹੈ। ਪਰ ਉਹ ਅਕਸਰ ਹੀ ਆਪਣੀ ਬੇਟੀ ਦੀਆਂ ਕਿਊਟ ਤਸਵੀਰਾਂ ਜ਼ਰੂਰ ਸ਼ੇਅਰ ਕਰਦੇ ਨੇ, ਜਿਸ ਵਿੱਚ ਦੇਵੀ ਦੇ ਨੰਨ੍ਹੇ ਪੈਰ ਜਾਂ ਹੱਥ ਨਜ਼ਰ ਆਉਂਦੇ ਰਹਿੰਦੇ ਹਨ।

Bipasha Basu family

ਹੋਰ ਪੜ੍ਹੋ : ਟੀਵੀ ਅਦਾਕਾਰਾ ਦੀਪਿਕਾ ਕੱਕੜ ਨੇ ਸੁਣਾਈ ਗੁੱਡ ਨਿਊਜ਼; ਪਤੀ ਸ਼ੋਇਬ ਇਬਰਾਹਿਮ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

inside image of bipash basu

ਹੁਣ, ਕੁਝ ਸਮਾਂ ਪਹਿਲਾਂ, ਅਭਿਨੇਤਰੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਧੀ ਦੇਵੀ ਦੀ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿਚ ਲਾਡੋ ਰਾਣੀ ਆਪਣੇ ਪਿਤਾ ਕਰਨ ਸਿੰਘ ਗਰੋਵਰ ਦੇ ਮੋਢੇ 'ਤੇ ਬੈਠੀ ਦਿਖਾਈ ਦੇ ਰਹੀ ਹੈ। 'ਦੇਵੀ' ਦੀ ਇਸ ਪਿਆਰੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ।

karan singh grover with daughter devi

ਬਿਪਾਸ਼ਾ ਬਾਸੂ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਸਮੇਂ-ਸਮੇਂ 'ਤੇ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ, ਅਦਾਕਾਰਾ ਨੇ ਦੋ ਤਸਵੀਰਾਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤੀਆਂ ਨੇ। ਪਹਿਲੀ ਤਸਵੀਰ ਵਿੱਚ ਖੁਦ ਬਿਪਾਸ਼ਾ ਨਜ਼ਰ ਆ ਰਹੀ ਹੈ ਤੇ ਇਸ ਤਸਵੀਰ ਉੱਤੇ ਲਿਖਿਆ ਹੈ ਦੇਵੀ ਕੀ ਮੰਮੀ। ਦੂਜੀ ਤਸਵੀਰ ਵਿੱਚ 'ਦੇਵੀ' ਆਪਣੇ ਪਿਤਾ ਦੇ ਮੋਢੇ 'ਤੇ ਬੈਠੀ ਬਹੁਤ ਹੀ ਪਿਆਰੀ ਲੱਗ ਰਹੀ ਹੈ। ਕਰਨ ਜੋ ਕਿ ਕੈਮਰ ਵੱਲੋਂ ਦੇਖਦੇ ਹੋਏ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਬਿਪਾਸ਼ਾ ਨੇ ਦੂਜੀ ਤਸਵੀਰ ਉੱਤੇ ਲਿਖਿਆ ਹੈ ਦੇਵੀ ਕਾ ਪਾਪਾ।

ਇਸ ਫੋਟੋ 'ਚ ਦੇਵੀ ਬਹੁਤ ਹੀ ਕਿਊਟ ਪਿੰਕ ਡਰੈੱਸ ਪਹਿਨ ਕੇ ਕਰਨ ਦੇ ਮੋਢੇ 'ਤੇ ਬੈਠੀ ਹੈ। ਉਸ ਦੇ ਸਿਰ 'ਤੇ ਗੁਲਾਬੀ ਹੇਅਰਬੈਂਡ ਵੀ ਹੈ ਅਤੇ ਉਸ ਦੀਆਂ ਲੱਤਾਂ ਕਰਨ ਦੇ ਮੋਢੇ ਤੋਂ ਹੇਠਾਂ ਲਟਕ ਰਹੀਆਂ ਹਨ। ਦੇਵੀ ਦਾ ਪੂਰਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਬਿਪਾਸ਼ਾ ਨੇ ਇਸ ਨੂੰ ਵਾਈਟ ਹਾਰਟ ਇਮੋਜੀ ਨਾਲ ਲੁਕਾਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network