
Shoaib Ibrahim, Dipika Kakar announce pregnancy: ਦੀਪਿਕਾ ਕੱਕੜ ਦੇ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਉਸਦੀ ਨਨਾਣ ਸਬਾ ਇਬਰਾਹਿਮ ਨੇ ਆਪਣੇ ਵੀਲੌਗ ਵਿੱਚ ਦੀਪਿਕਾ ਦੀ ਖਰਾਬ ਸਿਹਤ ਦਾ ਜ਼ਿਕਰ ਕੀਤਾ ਸੀ ਨਾਲ ਹੀ ਉਹ ਪਰਿਵਾਰ ਦੇ ਕਈ ਫੰਕਸ਼ਨਾਂ ਤੋਂ ਵੀ ਗਾਇਬ ਰਹਿੰਦੀ ਸੀ। ਜਿਸ ਤੋਂ ਬਾਅਦ ਉਸ ਦੇ ਗਰਭ ਅਵਸਥਾ ਦੇ ਕਿਆਸ ਲਗਾਏ ਜਾ ਰਹੇ ਸਨ।
ਹੁਣ ਪਹਿਲੀ ਵਾਰ ਦੀਪਿਕਾ ਨੇ ਇਹ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਦੀਪਿਕਾ ਅਤੇ ਸ਼ੋਇਬ ਪਹਿਲੀ ਵਾਰ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਖੁਸ਼ੀ ਦੇ ਮੌਕੇ 'ਤੇ ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਲ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਦੀ ਮਾਂ ਨੇ ਮੀਕਾ ਸਿੰਘ ਦੇ ਘਰ ਜਾ ਕੇ ਗਾਇਆ ਗੀਤ, ਖੁਸ਼ੀ 'ਚ ਗਾਇਕ ਨੇ ਛੂਹੇ ਪੈਰ ਤੇ ਦਿੱਤੇ ਇੰਨੇ ਹਜ਼ਾਰ ਰੁਪਏ
ਜੋੜੇ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਦੋਵੇਂ ਪਿੱਠ ਕਰਕੇ ਬੈਠੇ ਨਜ਼ਰ ਆ ਰਹੇ ਹਨ। ਦੋਵਾਂ ਨੇ ਟੋਪੀ ਪਾਈ ਹੋਈ ਹੈ, ਜਿਸ 'ਤੇ 'ਮੰਮ ਟੂ ਬੀ' ਅਤੇ 'ਡੈਡ ਟੂ ਬੀ' ਲਿਖਿਆ ਹੋਇਆ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਖੁਸ਼ੀ, ਉਤਸ਼ਾਹ ਅਤੇ ਸ਼ੁਕਰਗੁਜ਼ਾਰੀ ਦੇ ਨਾਲ, ਅਸੀਂ ਇਹ ਖਬਰ ਤੁਹਾਡੇ ਸਾਰਿਆਂ ਨਾਲ ਦਿਲੋਂ ਸਾਂਝੀ ਕਰ ਰਹੇ ਹਾਂ...ਨਾਲ ਹੀ ਘਬਰਾਹਟ ਵੀ ਹੁੰਦੀ ਹੈ...ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪੜਾਅ ਹੈ...ਹਾਂ ਸਾਡਾ ਪਹਿਲਾ ਬੱਚਾ ਜਲਦੀ ਹੀ ਪੈਦਾ ਹੋਣ ਵਾਲਾ ਹੈ.... ਅਸੀਂ ਮਾਪੇ ਬਣਨ ਜਾ ਰਹੇ ਹਾਂ...ਸਾਡੇ ਬੱਚੇ ਲਈ ਤੁਹਾਡੀਆਂ ਬਹੁਤ ਸਾਰੀਆਂ ਪ੍ਰਾਰਥਨਾਵਾਂ ਅਤੇ ਪਿਆਰ ਦੀ ਲੋੜ ਹੈ’। ਇਸ ਪੋਸਟ ਉੱਤੇ ਦੀਪਿਕਾ ਅਤੇ ਸ਼ੋਇਬ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਟੀਵੀ ਜਗਤ ਦੇ ਕਈ ਕਲਾਕਾਰ ਵੀ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

ਪਿਛਲੇ ਦਿਨੀਂ ਦੀਪਿਕਾ ਕੁਝ ਤਸਵੀਰਾਂ 'ਚ ਬੇਬੀ ਬੰਪ ਲੁਕਾਉਂਦੀ ਨਜ਼ਰ ਆਈ ਸੀ। ਹੁਣ ਤੱਕ ਉਸ ਨੇ ਇਸ 'ਤੇ ਚੁੱਪ ਧਾਰੀ ਰੱਖੀ। ਹੁਣ ਆਖਿਰਕਾਰ ਇਸ ਜੋੜੀ ਨੇ ਇਹ ਐਲਾਨ ਕਰਦਿਆਂ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ।

ਦੀਪਿਕਾ ਅਤੇ ਸ਼ੋਇਬ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ। ਦੋਵੇਂ ਸੀਰੀਅਲ 'ਸਸੁਰਾਲ ਸਿਮਰ ਕਾ' 'ਚ ਕੰਮ ਕਰਦੇ ਸਨ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹੋਈ ਸੀ। ਵਿਆਹ ਤੋਂ ਬਾਅਦ ਦੀਪਿਕਾ ਨੇ ਟੀਵੀ ਤੋਂ ਦੂਰੀ ਬਣਾ ਲਈ ਸੀ। ਹੁਣ ਦੀਪਿਕਾ ਅਤੇ ਸ਼ੋਇਬ ਇਕੱਠੇ ਵੀਲੌਗ ਬਣਾਉਂਦੇ ਹਨ।
View this post on Instagram
View this post on Instagram