ਦੇਵੋਲੀਨਾ ਭੱਟਾਚਾਰੀਆ ਨੇ ਗਲੈਮਰਸ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

written by Shaminder | May 18, 2022

ਦੇਵੋਲੀਨਾ ਭੱਟਾਚਾਰੀਆ ( Devoleena Bhattacharjee)ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਇਨ੍ਹਾਂ ਤਸਵੀਰਾਂ (pics) ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਨੇ ਟੌਪ ਦੇ ਨਾਲ ਸ਼ੌਰਟ ਸਕਰਟ ਪਾਈ ਹੋਈ ਹੈ ਤੇ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ । ਦੇਵੋਲੀਨਾ ਭੱਟਾਚਾਰੀਆ ਬਿੱਗ ਬੌਸ ‘ਚ ਆਪਣੀ ਡੈਡੀਕੇਸ਼ਨ ਦੇ ਲਈ ਜਾਣੀ ਜਾਂਦੀ ਹੈ ।

Devoleena Bhattacharjee,.jpg,,-min image From instagram

ਹੋਰ ਪੜ੍ਹੋ : ਦੇਵੋਲੀਨਾ ਦਾ ਬਚਪਨ ‘ਚ ਹੀ ਹੋ ਗਿਆ ਸੀ ਵਿਆਹ, ਬਿੱਗ ਬੌਸ ‘ਚ ਹੋਇਆ ਵੱਡਾ ਖੁਲਾਸਾ

ਉਸ ਦਾ ਇੱਕ ਵੀਡੀਓ ਉਸ ਸਮੇਂ ਖੂਬ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਕਈ ਘੰਟਿਆਂ ਤੱਕ ਇੱਕ ਪੋਲ ਦੇ ਸਹਾਰੇ ਲਟਕੀ ਰਹੀ ਸੀ । ਇਸ ਦੌਰਾਨ ਉਸ ਨੂੰ ਟਾਇਲਟ ਵੀ ਆ ਗਿਆ ਸੀ, ਪਰ ਇਸ ਦੇ ਬਾਵਜੂਦ ਅਦਾਕਾਰਾ ਨੇ ਸ਼ੋਅ ‘ਚ ਆਪਣੇ ਟਾਸਕ ਨੂੰ ਪੂਰਾ ਕੀਤਾ ਸੀ ਅਤੇ ਟਾਇਲਟ ਵਿੱਚ ਹੀ ਕਰ ਦਿੱਤਾ ਸੀ ।

Devoleena Bhattacharjee,.jpg,,-min

ਹੋਰ ਪੜ੍ਹੋ : ਬਿੱਗ ਬੌਸ ਦੇ ਟਾਸਕ ਦੌਰਾਨ ਦੇਵੋਲੀਨਾ ਨੇ ਪੈਂਟ ‘ਚ ਕੀਤਾ ਟਾਇਲਟ, 15 ਘੰਟੇ ਤੱਕ ਖੜੀ ਰਹੀ ਪੋਲ ‘ਤੇ

ਦੇਵੋਲੀਨਾ ਭੱਟਾਚਾਰੀਆ ਗੋਪੀ ਬਹੂ ਦੇ ਨਾਂਅ ਨਾਲ ਵੀ ਮਸ਼ਹੂਰ ਹੈ ਅਤੇ ਉਸ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਸੇ ਕਿਰਦਾਰ ਦੇ ਨਾਲ ਉਸ ਦੀ ਘਰ-ਘਰ ‘ਚ ਪਛਾਣ ਬਣੀ ਸੀ । ਸੋਸ਼ਲ ਮੀਡੀਆ ‘ਤੇ ਅਦਾਕਾਰੀ ਦੀ ਲੰਮੀ ਚੌੜੀ ਫੈਨ ਫਾਲਵਿੰਗ ਹੈ । ਇਸ ਤੋਂ ਇਲਾਵਾ ਦੇਵੋਲੀਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ।

Devoleena Bhattacharjee image From instagram

ਜਿਸ ‘ਚ ਅਦਾਕਾਰਾ ਦਾ ਬਹੁਤ ਹੀ ਖ਼ੁਬਸੂਰਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ‘ਚ ਦੇਵੋਲੀਨਾ ਕਲਰਫੁੱਲ ਡ੍ਰੈੱਸ ‘ਚ ਨਜ਼ਰ ਆ ਰਹੀ ਹੈ । ਦੇਵੋਲੀਨਾ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ‘ਤੇ ਵੀ ਲਗਾਤਾਰ ਕਮੈਂਟਸ ਕਰ ਰਹੇ ਹਨ। ਵੀਡੀਓ ‘ਚ ਦੇਵੋਲੀਨਾ ਕਾਰ ‘ਚ ਬੈਠ ਕੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।

 

View this post on Instagram

 

A post shared by Devoleena Bhattacharjee (@devoleena)

You may also like