ਧਨਸ਼੍ਰੀ ਨੇ ਪਤੀ ਯੁਜਵੇਂਦਰ ਚਾਹਲ ਤੋਂ ਵੱਖ ਹੋਣ ਦੀਆਂ ਅਫਵਾਹਾਂ 'ਤੇ ਤੋੜੀ ਚੁੱਪੀ, ਜਾਣੋ ਕੀ ਕਿਹਾ

written by Pushp Raj | August 20, 2022

Dhanshri breaks silence on separation from husband: ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਅਤੇ ਧਨਸ਼੍ਰੀ ਵਰਮਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹਨ। ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਤੇ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਹ ਜੋੜੀ ਵੱਖ ਹੋਣਾ ਚਾਹੁੰਦੀ ਹੈ। ਹੁਣ ਧਨਸ਼੍ਰੀ ਨੇ ਪਤੀ ਯੁਜਵੇਂਦਰ ਚਾਹਲ ਤੋਂ ਵੱਖ ਹੋਣ ਦੀਆਂ ਅਫਵਾਹਾਂ 'ਤੇ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ।

image From instagram

ਪਿਛਲੇ ਸਮੇਂ ਤੋਂ ਇਸ ਜੋੜੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਹ ਖਬਰਾਂ ਆ ਰਹੀਆਂ ਸਨ ਕਿ ਦੋਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ ਹੈ। ਇਹ ਸਭ ਕੁਝ ਉਦੋਂ ਸ਼ੁਰੂ ਹੋਇਆ ਜਦੋਂ ਧਨਸ਼੍ਰੀ ਦੇ ਇੰਸਟਾ ਬਾਇਓ ਤੋਂ ਉਸ ਦੇ ਪਤੀ ਦਾ ਸਰਨੇਮ ਹਟਾ ਦਿੱਤਾ ਅਤੇ ਉਸੇ ਸਮੇਂ, ਜਦੋਂ ਚਾਹਲ ਨੇ ਵੀ ਇੱਕ ਇੰਸਟਾ ਪੋਸਟ ਪਾਈ, ਜਿਸ ਨੇ ਫੈਨਜ਼ ਨੂੰ ਦੁੱਚਿਤੀ ਵਿੱਚ ਪਾ ਦਿੱਤਾ।

ਹੁਣ ਇਸ ਜੋੜੇ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਪੂਰੇ ਮਾਮਲੇ ਤੇ ਇਨ੍ਹਾਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਹੈ। ਪਤੀ ਯੁਜਵੇਂਦਰ ਚਾਹਲ ਤੋਂ ਵੱਖ ਹੋਣ ਦੀਆਂ ਅਫਵਾਹਾਂ 'ਤੇ ਚੁੱਪੀ ਤੋੜਦੇ ਧਨਸ਼੍ਰੀ ਨੇ ਆਪਣਾ ਨਵਾਂ ਬਿਆਨ ਜਾਰੀ ਕੀਤਾ ਹੈ।

image From instagram

ਧਨਸ਼੍ਰੀ ਅਤੇ ਚਹਿਲ ਦੋਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕੋ ਹੀ ਪੋਸਟ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਅਪੀਲ ਕਰਦੇ ਹੋਏ ਲਿਖਿਆ, ''ਤੁਹਾਡੇ ਲੋਕਾਂ ਨੂੰ ਸਾਡੀ ਅਪੀਲ ਹੈ ਕਿ ਤੁਸੀਂ ਬੇਬੁਨਿਆਦ ਅਤੇ ਬੇਲੋੜੀਆਂ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ, ਕਿਰਪਾ ਕਰਕੇ ਇਸ ਨੂੰ ਖ਼ਤਮ ਕਰੋ, ਅਤੇ ਪਿਆਰ ਅਤੇ ਰੌਸ਼ਨੀ ਵਰਸਾਉਂਦੇ ਰਹੋ। ਪਿਆਰ ਦੇਣਾ ਜਾਰੀ ਰੱਖੋ।"

ਦੱਸ ਦੇਈਏ ਕਿ ਧਨਸ਼੍ਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਧਨਸ਼੍ਰੀ ਨੂੰ ਸੋਸ਼ਲ ਮੀਡੀਆ 'ਤੇ 5 ਮਿਲੀਅਨ ਤੋਂ ਵੱਧ ਪ੍ਰਸ਼ੰਸਕ ਫਾਲੋ ਕਰਦੇ ਹਨ। ਧਨਸ਼੍ਰੀ ਨੇ ਇੰਸਟਾ ਬਾਇਓ 'ਚ ਆਪਣੇ ਨਾਂ ਦੇ ਪਿੱਛੇ ਤੋਂ ਪਤੀ ਚਾਹਲ ਦਾ ਸਰਨੇਮ ਹਟਾ ਦਿੱਤਾ ਹੈ। ਇਸ ਕਾਰਨ ਪ੍ਰਸ਼ੰਸਕ ਫ਼ਿਕਰ ਵਿੱਚ ਪੈ ਗਏ ਅਤੇ ਉਹ ਅੰਦਾਜ਼ਾ ਲਗਾ ਰਹੇ ਸਨ ਕਿ ਜੋੜੇ ਦੇ ਵਿਚਕਾਰ ਜ਼ਰੂਰ ਕੁਝ ਹੋਇਆ ਹੋਵੇਗਾ।

image From instagram

ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਸ਼ੇਅਰ ਕੀਤੀ 'ਕਭੀ ਈਦ ਕਭੀ ਦੀਵਾਲੀ' ਦੇ ਸੈਟ ਤੋਂ ਨਵੀਂ ਤਸਵੀਰ, ਵਿਖਾਈ ਦਿੱਤਾ ਲੇਹ-ਲੱਦਾਖ ਦਾ ਨਜ਼ਾਰਾ

ਦੂਜੇ ਪਾਸੇ ਧਨਸ਼੍ਰੀ ਤੋਂ ਬਾਅਦ ਚਾਹਲ ਦੀ ਸੋਸ਼ਲ ਮੀਡੀਆ 'ਤੇ ਪੋਸਟ ਨੇ ਵੀ ਹੰਗਾਮਾ ਮਚਾ ਦਿੱਤਾ ਹੈ। ਦਰਅਸਲ ਚਹਿਲ ਨੇ ਆਪਣੀ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ, ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ। ਹੁਣ ਇਸ ਪੋਸਟ ਦੇ ਨਾਲ, ਪ੍ਰਸ਼ੰਸਕਾਂ ਨੂੰ ਯਕੀਨ ਹੋ ਗਿਆ ਹੈ ਕਿ ਦੋਵਾਂ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਹਾਲਾਂਕਿ, ਜੋੜੇ ਦੀ ਸੋਸ਼ਲ ਮੀਡੀਆ 'ਤੇ ਨਵੀਂ ਪੋਸਟ ਨਾਲ ਸਭ ਕੁਝ ਸਪੱਸ਼ਟ ਹੋ ਗਿਆ ਹੈ ਕਿ ਦੋਵੇਂ ਇੱਕ ਦੂਜੇ ਦੇ ਨਾਲ ਹਨ ਤੇ ਉਹ ਵੱਖ ਨਹੀਂ ਹੋ ਰਹੇ।

You may also like