ਸਲਮਾਨ ਖ਼ਾਨ ਨੇ ਸ਼ੇਅਰ ਕੀਤੀ 'ਕਭੀ ਈਦ ਕਭੀ ਦੀਵਾਲੀ' ਦੇ ਸੈਟ ਤੋਂ ਨਵੀਂ ਤਸਵੀਰ, ਵਿਖਾਈ ਦਿੱਤਾ ਲੇਹ-ਲੱਦਾਖ ਦਾ ਨਜ਼ਾਰਾ

written by Pushp Raj | August 20, 2022

Salman Khan shares a new picture: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਸਲਮਾਨ ਖਾਨ ਨੇ ਫ਼ਿਲਮ ਸੈੱਟ ਤੋਂ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ।

Image Source: Instagram

ਸਲਮਾਨ ਖ਼ਾਨ ਇਨ੍ਹੀਂ ਦਿਨੀਂ ਲੇਹ ਲੱਦਾਖ 'ਚ ਹਨ। ਸਲਮਾਨ ਇੱਥੇ ਆਪਣੀ ਫ਼ਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਲਈ ਗਏ ਹਨ। ਸਲਮਾਨ ਖ਼ਾਨ 15 ਅਗਸਤ ਨੂੰ ਇੱਥੇ ਗਏ ਸਨ। ਹੁਣ ਇੱਥੋਂ ਸਲਮਾਨ ਨੇ ਇੱਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ।

ਸਲਮਾਨ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਉਹ ਆਪਣੇ ਰੋਲ ਦੇ ਗੈਟਅੱਪ ਵਿੱਚ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਦੇ ਵੱਡੇ-ਵੱਡੇ ਵਾਲ ਅਤੇ ਉਨ੍ਹਾਂ ਦੇ ਪਿੱਛੇ ਬਾਈਕ ਖੜ੍ਹੀ ਨਜ਼ਰ ਆ ਰਹੀ ਹੈ। ਸਲਮਾਨ ਦੀ ਇਸ ਤਸਵੀਰ ਦਾ ਨਜ਼ਾਰਾ ਲੇਹ ਲੱਦਾਖ ਦੇ ਖੂਬਸੂਰਤ ਮੈਦਾਨਾਂ ਨੂੰ ਦਰਸਾ ਰਿਹਾ ਹੈ।

Image Source: Instagram

'ਕਭੀ ਈਦ ਕਭੀ ਦੀਵਾਲੀ' 'ਚ ਸਾਊਥ ਅਦਾਕਾਰਾ ਪੂਜਾ ਹੇਗੜੇ ਅਤੇ 'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ। ਇਸ ਫ਼ਿਲਮਵਿੱਚ ਮਸ਼ਹੂਰ ਡਾਂਸਰ ਰਾਘਵ ਜਿਆਲ ਵੀ ਨਜ਼ਰ ਆਉਣਗੇ।

ਦੱਸਿਆ ਜਾ ਰਿਹਾ ਹੈ ਕਿ ਟੀਵੀ ਐਕਟਰ ਸਿਧਾਰਥ ਨਿਗਮ ਵੀ ਫ਼ਿਲਮਨਾਲ ਜੁੜ ਗਏ ਹਨ ਅਤੇ ਉਹ ਫ਼ਿਲਮ'ਚ ਸਲਮਾਨ ਖਾਨ ਦੇ ਛੋਟੇ ਭਰਾ ਦਾ ਕਿਰਦਾਰ ਨਿਭਾਉਣਗੇ। ਪਹਿਲਾਂ ਇਹ ਕਿਰਦਾਰ ਸਲਮਾਨ ਦੇ ਜੀਜਾ ਆਯੂਸ਼ ਸ਼ਰਮਾ ਅਤੇ ਸੋਨਾਕਸ਼ੀ ਸਿਨਹਾ ਦੇ ਰੂਮੀ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਿਭਾਉਣ ਵਾਲੇ ਸਨ, ਪਰ ਹੁਣ ਦੋਵੇਂ ਸਟਾਰਸ ਫ਼ਿਲਮ ਤੋਂ ਬਾਹਰ ਦੱਸੇ ਜਾ ਰਹੇ ਹਨ।

image from instagram

ਹੋਰ ਪੜ੍ਹੋ: ਸ਼ਿੱਲਪਾ ਸ਼ੈੱਟੀ ਦੇ ਬੱਚਿਆਂ ਨੇ ਖ਼ਾਸ ਅੰਦਾਜ਼ 'ਚ ਮਨਾਈ ਜਨਮ ਅਸ਼ਟਮੀ, ਵੇਖੋ ਵੀਡੀਓ

ਇਸ ਫ਼ਿਲਮ ਨੂੰ ਫਰਹਾਦ ਸ਼ਾਮਜੀ ਡਾਇਰੈਕਟ ਕਰ ਰਹੇ ਹਨ। ਮੀਡੀਆ ਮੁਤਾਬਕ ਇਹ ਫ਼ਿਲਮਇਸ ਸਾਲ ਦੇ ਅੰਤ ਵਿੱਚ ਯਾਨੀ ਕਿ 30 ਦਸੰਬਰ ਨੂੰ ਰਿਲੀਜ਼ ਹੋਵੇਗੀ। ਦਰਸ਼ਕ ਸਲਮਾਨ ਖ਼ਾਨ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

 

View this post on Instagram

 

A post shared by Salman Khan (@beingsalmankhan)

You may also like