ਇਸ ਚੀਜ਼ ਨੂੰ ਦੇਖ ਕੇ ਧਰਮਿੰਦਰ ਨੂੰ ਆਈ ਆਪਣੀ ਮਾਂ ਦੀ ਯਾਦ, ਗੱਲ ਦੱਸਦੇ ਹੋਏ ਹੋ ਗਏ ਭਾਵੁਕ …!

Written by  Rupinder Kaler   |  May 19th 2020 12:18 PM  |  Updated: May 19th 2020 12:18 PM

ਇਸ ਚੀਜ਼ ਨੂੰ ਦੇਖ ਕੇ ਧਰਮਿੰਦਰ ਨੂੰ ਆਈ ਆਪਣੀ ਮਾਂ ਦੀ ਯਾਦ, ਗੱਲ ਦੱਸਦੇ ਹੋਏ ਹੋ ਗਏ ਭਾਵੁਕ …!

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਫੋਟੋਆਂ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ । ਹਾਲ ਹੀ ਵਿੱਚ ਧਰਮਿੰਦਰ ਨੇ ਵੁਡਨ ਸਟੋਪ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਤੇ ਬਣੇ ਖਾਣੇ ਦਾ ਉਹ ਖੂਬ ਆਨੰਦ ਮਾਣ ਰਹੇ ਹਨ । ਧਰਮਿੰਦਰ ਦੱਸ ਰਹੇ ਹਨ ਕਿ ਵੁਡਨ ਸਟੋਪ ਤੇ ਬਣੇ ਖਾਣੇ ਦਾ ਜ਼ਾਇਕਾ ਬਹੁਤ ਹੀ ਲਜ਼ੀਜ਼ ਹੁੰਦਾ ਹੈ ।

https://www.instagram.com/p/B_b8oqEH8vV/

ਇਸ ਤੇ ਬਣੇ ਖਾਣੇ ਨੇ ਉਹਨਾਂ ਨੂੰ ਆਪਣੇ ਪਿੰਡ ਦੀ ਯਾਦ ਦਿਵਾ ਦਿੱਤੀ ਹੈ ਕਿਉਂਕਿ ਉਹਨਾਂ ਦੀ ਮਾਂ ਵੀ ਇਸ ਤਰ੍ਹਾਂ ਲੱਕੜਾਂ ਬਾਲ ਕੇ ਮਿੱਟੀ ਦੇ ਚੁੱਲੇ ਤੇ ਖਾਣਾ ਬਣਾਉਂਦੀ ਸੀ । ਧਰਮਿੰਦਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਤੇ ਲੋਕ ਜੰਮ ਕੇ ਕਮੈਂਟ ਕਰ ਰਹੇ ਹਨ ।

https://www.instagram.com/p/CAQOB4NHMfj/

ਧਰਮਿੰਦਰ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ‘ਮੈਨੂੰ ਆਪਣੇ ਪਿੰਡ ਦੀ ਯਾਦ ਆ ਗਈ ਹੈ, ਮੇਰੀ ਮਾਂ ਆਪਣੇ ਹੱਥਾਂ ਨਾਲ ਚੁੱਲ੍ਹੇ ਤੇ ਖਾਣਾ ਬਣਾਉਂਦੀ ਸੀ, ਇਸ ਖਾਣੇ ਦਾ ਉਹ ਟੇਸਟ ਤਾਂ ਨਹੀਂ ਆ ਸਕਦਾ ਪਰ ਉਸ ਨਾਲ ਮਿਲਦਾ ਜੁਲਦਾ ਜ਼ਰੂਰ ਹੈ ।

https://twitter.com/aapkadharam/status/1262394586644824064

ਕੋਰੋਨਾ ਕਰਕੇ ਫਾਰਮ ਹਾਊਸ ਵਿੱਚ ਫਸ ਗਿਆ ਹਾਂ ਪਰ ਇੱਥੋਂ ਦੀਆਂ ਤਾਜ਼ਾ ਸਬਜ਼ੀਆਂ ਖਾਂਦਾ ਹਾਂ, ਟ੍ਰੈਕਟਰ ਚਲਾਉਂਦਾ ਹਾਂ ਘਬਰਾਓ ਨਾ ਕੋਰੋਨਾ ਛੇਤੀ ਭੱਜ ਜਾਵੇਗਾ ਆਪਣਾ ਧਿਆਨ ਰੱਖੋ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network