ਧਰਮਿੰਦਰ ਦੇ ਘਰ ਆਈ ਮੋਰਨੀ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਵੀਡੀਓ

Reported by: PTC Punjabi Desk | Edited by: Lajwinder kaur  |  August 25th 2020 01:49 PM |  Updated: August 25th 2020 01:49 PM

ਧਰਮਿੰਦਰ ਦੇ ਘਰ ਆਈ ਮੋਰਨੀ, ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਵੀਡੀਓ

ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਏਨੀ ਦਿਨੀਂ ਆਪਣੇ ਫਾਰਮ ਹਾਊਸ ‘ਚ ਸਮਾਂ ਬਿਤਾ ਰਹੇ ਨੇ ।

 ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਚ ਉਹ ਮੋਰਣੀ ਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਕੈਪਸ਼ਨ ਚ ਲਿਖਿਆ ਹੈ, ‘ਕਿਹੋ ਜਿਹਾ ਇਤਫਾਕ ਹੈ ....ਕੱਲ ਮੋਦੀ ਜੀ ਦੇ ਬਗੀਚੇ ‘ਚ ਮੋਰ ਨੱਚਦੇ ਹੋਏ ਦਿਖਿਆ ਸੀ ਤੇ ਅੱਜ ਮੇਰੇ ਵਿਹੜੇ ‘ਚ ਮੋਰਨੀ ਨੱਚਦੀ ਵੇਖੀ...ਜੰਗਲ ਤੋਂ ਇੱਕ ਮੋਰਨੀ ਸਾਡੇ ਘਰ ਆ ਗਈ ਸੀ....ਅਸੀਂ ਵੀਡੀਓ ਵੀ ਠੀਕ ਤਰ੍ਹਾਂ ਨਾਲ ਨਹੀਂ  ਲੈ ਪਾਏ..ਅਸੀਂ ਫਿਰ ਇੰਤਜ਼ਾਰ ਕਰਾਂਗੇ’ । ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਧਰਮਿੰਦਰ ਅਕਸਰ ਹੀ ਆਪਣੇ ਫਾਰਮ ਹਾਊਸ ਤੋਂ ਵੀਡੀਓਜ਼ ਸ਼ੇਅਰ ਕਰਦੇ ਨੇ । ਉਹ ਆਪਣੇ ਫਾਰਮ ਹਾਊਸ ‘ਚ ਖੇਤੀ ਕਰਦੇ ਨੇ । ਉਨ੍ਹਾਂ ਨੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੇ ਫਲ ਲਗਾਏ ਹੋਏ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network