Advertisment

83 ਸਾਲ ਦੀ ਉਮਰ 'ਚ ਇਸ ਤਰਾਂ ਰਹਿੰਦੇ ਨੇ ਧਰਮਿੰਦਰ ਫ਼ਿੱਟ, ਵੀਡੀਓ ਸਾਂਝਾ ਕਰ ਦਿੱਤਾ ਖਾਸ ਸੰਦੇਸ਼

author-image
By Aaseen Khan
New Update
83 ਸਾਲ ਦੀ ਉਮਰ 'ਚ ਇਸ ਤਰਾਂ ਰਹਿੰਦੇ ਨੇ ਧਰਮਿੰਦਰ ਫ਼ਿੱਟ, ਵੀਡੀਓ ਸਾਂਝਾ ਕਰ ਦਿੱਤਾ ਖਾਸ ਸੰਦੇਸ਼
Advertisment
83 ਸਾਲ ਦੀ ਉਮਰ 'ਚ ਇਸ ਤਰਾਂ ਰਹਿੰਦੇ ਨੇ ਧਰਮਿੰਦਰ ਫ਼ਿੱਟ, ਵੀਡੀਓ ਸਾਂਝਾ ਕਰ ਦਿੱਤਾ ਖਾਸ ਸੰਦੇਸ਼ : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਜਿਹੜੇ ਅੱਜ ਕੱਲ ਫ਼ਿਲਮੀ ਦੁਨੀਆਂ ਤੋਂ ਤਾਂ ਦੂਰੀ ਬਣਾ ਕੇ ਰੱਖ ਰਹੇ ਹਨ ਪਰ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਸਰੋਤਿਆਂ ਨਾਲ ਹਰ ਰੋਜ਼ ਹੀ ਜੁੜੇ ਰਹਿੰਦੇ ਹਨ। ਧਰਮਿੰਦਰ 83 ਸਾਲ ਦੇ ਹੋ ਚੁੱਕੇ ਹਨ ਪਰ ਫਿਟਨੈੱਸ ਦੇ ਮਾਮਲੇ 'ਚ ਹਾਲੇ ਵੀ ਨੌਜਵਾਨਾਂ ਨੂੰ ਪਿੱਛੇ ਛੱਡ ਰਹੇ ਹਨ। ਉਹਨਾਂ ਹਾਲ ਹੀ 'ਚ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਧਰਮਿੰਦਰ ਸਵੇਰੇ ਜਲਦੀ ਉੱਠ ਯੋਗਾ ਕਰ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਰਹਿਣ ਦਾ ਸੰਦੇਸ਼ ਦੇ ਰਹੇ ਹਨ।
 
View this post on Instagram
 

Not to show off,but to inspire. This all is with love ? to you all, my dear friends . Be happy healthy and strong ?????

A post shared by Dharmendra Deol (@aapkadharam) on

Advertisment
ਇਹ ਵੀਡੀਓ ਉਹਨਾਂ ਦੀ ਬੇਟੀ ਈਸ਼ਾ ਦਿਓਲ ਨੂੰ ਇੰਨ੍ਹਾਂ ਪਸੰਦ ਆਇਆ ਕਿ ਵੀਡੀਓ ਦੇ ਨੀਚੇ ਫੈਨਜ਼ ਦੀ ਤਰਾਂ ਹੀ ਕਮੈਂਟ ਕੀਤਾ ਹੈ। ਈਸ਼ਾ ਨੇ ਲਿਖਿਆ ਆਈ ਲਵ ਯੂ ਪਾਪਾ। ਇਸ ਵੀਡੀਓ ਤੋਂ ਈਸ਼ਾ ਦਿਓਲ ਵੀ ਖ਼ਾਸੀ ਪ੍ਰਭਾਵਿਤ ਹੋਏ ਹਨ। ਦੱਸ ਦਈਏ ਇਸ ਵੀਡੀਓ ਨੂੰ ਯੂ ਕੇ ਬ੍ਰਮਿੰਗਮ 'ਚ ਬਣਾਇਆ ਗਿਆ ਹੈ ਜਿੱਥੇ ਧਰਮਿੰਦਰ ਸਵੇਰੇ ਤੜਕੇ ਤੜਕੇ ਉੱਠ ਸਿਹਤਮੰਦ ਰਹਿਣ ਦੇ ਗੁਰ ਅੱਜ ਦੇ ਨੌਜਵਾਨਾਂ ਨੂੰ ਦੱਸ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਸਵੇਰੇ 4 ਵਜੇ ਉੱਠ ਜਾਂਦੇ ਹਨ ਤੇ ਇੱਕ ਘੰਟਾ ਪ੍ਰਣਾਇਮ ਅਤੇ ਯੋਗਾ ਕਰਦੇ ਹਨ। ਨਾਲ ਹੀ ਉਹਨਾਂ ਇਹ ਦੱਸਿਆ ਕਿ ਇਹ ਵੀਡੀਓ ਉਹ ਕੋਈ ਸ਼ੋਅ ਆਫ ਲਈ ਨਹੀਂ ਬਣਾ ਰਹੇ। ਉਹ ਕਿਸੇ ਨੂੰ ਇੰਪ੍ਰੈੱਸ ਨਹੀਂ ਸਗੋਂ ਇੰਸਪਾਇਰ ਕਰਨਾ ਚਾਹੁੰਦੇ ਹਨ। ਹੋਰ ਦੇਖੋ : ਰੁਪਿੰਦਰ ਹਾਂਡਾ ਲੈ ਕੇ ਆ ਰਹੇ ਹਨ ਨਵਾਂ ਗੀਤ 'ਬਚ ਕੇ ਰਹਿ', 8 ਅਪ੍ਰੈਲ ਨੂੰ ਹੋਵੇਗਾ ਰਿਲੀਜ਼
 
View this post on Instagram
 

Love ? you all for your loving ? response . My answer to you all ????????Jeete raho Khush raho ?

A post shared by Dharmendra Deol (@aapkadharam) on

ਉਹਨਾਂ ਦਾ ਕਹਿਣਾ ਹੈ ਕਿ ਐਕਸਰਸਾਈਜ਼ ਕਰੋ ਯੋਗਾ ਕਰੋ, ਇੱਕ ਦੂਜੇ ਨਾਲ ਪਿਆਰ ਕਰੋ ਅਤੇ ਇਸ ਜ਼ਿੰਦਗੀ ਨੂੰ ਖੂਬਸੂਰਤ ਬਣਾਉ। ਧਰਮਿੰਦਰ ਅੱਜ ਕੱਲ ਪ੍ਰੋਫੈਸ਼ਨਲ ਦੁਨੀਆਂ ਤੋਂ ਦੂਰ ਹੋ ਕੇ ਪਰਸਨਲ ਜ਼ਿੰਦਗੀ ਬਤੀਤ ਕਰ ਰਹੇ ਹਨ। ਆਪਣਾ ਜ਼ਿਆਦਾਤਰ ਸਮਾਂ ਉਹ ਆਪਣੇ ਫਾਰਮ-ਹਾਊਸ 'ਤੇ ਬਿਤਾਉਂਦੇ ਹਨ। ਅਤੇ ਆਰਗੈਨਿਕ ਖ਼ੇਤੀ ਕਰਦੇ ਹੋਏ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment