ਰੁਪਿੰਦਰ ਹਾਂਡਾ ਲੈ ਕੇ ਆ ਰਹੇ ਹਨ ਨਵਾਂ ਗੀਤ 'ਬਚ ਕੇ ਰਹਿ', 8 ਅਪ੍ਰੈਲ ਨੂੰ ਹੋਵੇਗਾ ਰਿਲੀਜ਼

Written by  Aaseen Khan   |  April 05th 2019 02:55 PM  |  Updated: April 05th 2019 03:33 PM

ਰੁਪਿੰਦਰ ਹਾਂਡਾ ਲੈ ਕੇ ਆ ਰਹੇ ਹਨ ਨਵਾਂ ਗੀਤ 'ਬਚ ਕੇ ਰਹਿ', 8 ਅਪ੍ਰੈਲ ਨੂੰ ਹੋਵੇਗਾ ਰਿਲੀਜ਼

ਰੁਪਿੰਦਰ ਹਾਂਡਾ ਲੈ ਕੇ ਆ ਰਹੇ ਹਨ ਨਵਾਂ ਗੀਤ 'ਬਚ ਕੇ ਰਹਿ', 8 ਅਪ੍ਰੈਲ ਨੂੰ ਹੋਵੇਗਾ ਰਿਲੀਜ਼ : ਰੁਪਿੰਦਰ ਹਾਂਡਾ ਜਿੰਨ੍ਹਾਂ ਨੇ ਆਪਣੀ ਗਾਇਕੀ ਨਾਲ ਦੁਨੀਆਂ ਭਰ 'ਚ ਵੱਖਰੀ ਪਹਿਚਾਣ ਬਣਾਈ ਹੈ। ਕਈ ਸੁਪਰਹਿੱਟ ਪੰਜਾਬੀ ਗੀਤ ਦੇਣ ਤੋਂ ਬਾਅਦ ਰੁਪਿੰਦਰ ਹਾਂਡਾ ਇੱਕ ਵਾਰ ਫਿਰ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਬੱਚ ਕੇ ਰਹਿ'।ਇਹ ਗੀਤ 8 ਅਪ੍ਰੈਲ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਰਿਲੀਜ਼ ਕੀਤਾ ਜਾਣਾ ਹੈ। ਇਸ ਗੀਤ ਦੇ ਬੋਲ ਲਿਖੇ ਹਨ ਨਾਮਵਰ ਗੀਤਕਾਰ ਅਤੇ ਗਾਇਕ ਗੀਤਾ ਬੈਂਸ ਹੋਰਾਂ ਨੇ। ਗਾਣੇ ਦਾ ਵੀਡੀਓ ਹੈਰੀ ਜੌਰਡਨ ਵੱਲੋਂ ਬਣਾਇਆ ਗਿਆ ਹੈ। ਉੱਥੇ ਹੀ ਗੀਤ ਦਾ ਸੰਗੀਤ ਆਰ.ਬੀ.ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ।

 

View this post on Instagram

 

#bachkereh releasing soon #rupinderhandaofficial @saazrecords @mdkddesirock @harryjordanfilms #goldmedia

A post shared by Rupinder Handa (@rupinderhandaofficial) on

ਸਾਜ਼ ਰਿਕਾਰਡ ਦੇ ਲੇਬਲ ਨਾਲ ਰੁਪਿੰਦਰ ਹਾਂਡਾ ਦੇ ਇਸ ਗੀਤ ਨੂੰ ਰਿਲੀਜ਼ ਕੀਤਾ ਜਾਣਾ ਹੈ। ਰੁਪਿੰਦਰ ਹਾਂਡਾ ਦੇ ਇਸ ਗੀਤ ਦਾ ਇੰਤਜ਼ਾਰ ਉਹਨਾਂ ਦੇ ਫੈਨਜ਼ ਵੱਲੋਂ ਕਾਫੀ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ। ਗੀਤ ਦੇ ਪੋਸਟਰ ਰਿਲੀਜ਼ ਕਰ ਦਿੱਤੇ ਗਏ ਹਨ ਜਿਹੜੇ ਕਿ ਕਾਫੀ ਖੂਬਸੂਰਤ ਹਨ। ਜਿਨ੍ਹਾਂ ਨੂੰ ਦੇਖ ਕੇ ਤਾਂ ਜਾਪਦਾ ਹੈ ਰੁਪਿੰਦਰ ਹਾਂਡਾ ਦਾ ਇਹ ਗੀਤ ਪੂਰੀ ਤਰਾਂ ਅਰਬਨ ਹੋਣ ਵਾਲਾ ਹੈ।

ਹੋਰ ਵੇਖੋ : 'ਯਮਲਾ' ਦੇ ਸੈੱਟ 'ਤੇ ਪਿੰਡ ਦੇ ਨੰਨ੍ਹੇ ਫੈਨਜ਼ ਵੱਲੋਂ ਹੋਇਆ ਰਾਜਵੀਰ ਜਵੰਦਾ ਦਾ ਅਨੋਖਾ ਸਵਾਗਤ, ਦੇਖੋ ਵੀਡੀਓ

ਰੁਪਿੰਦਰ ਹਾਂਡਾ ਕਈ ਹਿੱਟ ਗੀਤ ਹੁਣ ਤੱਕ ਗਾ ਚੁੱਕੇ ਹਨ। ਜਿੰਨ੍ਹਾਂ 'ਚ ਕੇਅਰ ਲੈੱਸ ਚੰਨ, ਕੁਈਨ ਆਫ ਸਰਦਾਰ, ਪਿੰਡ ਦੇ ਗੇੜੇ, ਪ੍ਰਵਾਹ ਨੀ ਕਰੀਦੀ, ਆਦਿ ਵਰਗੇ ਗੀਤ ਸ਼ਾਮਿਲ ਹਨ। ਰੁਪਿੰਦਰ ਹਾਂਡਾ ਦੇ ਹੁਣ ਤੱਕ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖ਼ਾਸਾ ਪਸੰਦ ਕੀਤਾ ਗਿਆ ਹੈ। ਉਮੀਦ ਹੈ ਉਹਨਾਂ ਦੇ ਇਸ ਆਉਣ ਵਾਲੇ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network