ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਮਨਾਇਆ ਧੀ ਅਹਾਨਾ ਦਾ ਜਨਮ ਦਿਨ
ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਆਪਣੀ ਧੀ ਅਹਾਨਾ ਦਾ ਜਨਮ ਦਿਨ ਮਨਾਇਆ ਹੈ । ਪੂਰੇ ਪਰਿਵਾਰ ਨੇ ਅਹਾਨਾ ਦੇ ਜਨਮ ਦਿਨ 'ਤੇ ਜਸ਼ਨ ਮਨਾਇਆ ਅਤੇ ਕੇਕ ਕੱਟ ਕੇ ਖੁਸ਼ੀ ਮਨਾਈ । ਅਹਾਨਾ ਦੇ ਜਨਮ ਦਿਨ ਦੀਆਂ ਤਸਵੀਰਾਂ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ ।
ਹੋਰ ਵੇਖੋ :ਸੰਨੀ ਦਿਓਲ ਦੇ ਇਸ ਕੰਮ ਤੋਂ ਖੁਸ਼ ਹੋ ਕੇ ਪਿਤਾ ਧਰਮਿੰਦਰ ਨੇ ਸੰਨੀ ਦੀ ਕੀਤੀ ਤਾਰੀਫ਼
ਇਸ ਮੌਕੇ ਅਹਾਨਾ ਦੇ ਪਤੀ ਵੈਭਵ ਵੋਹਰਾ,ਹੇਮਾ ਮਾਲਿਨੀ ਧਰਮਿੰਦਰ ਅਤੇ ਈਸ਼ਾ ਦਿਓਲ 'ਤੇ ਉਨ੍ਹਾਂ ਦਾ ਪਤੀ ਭਰਤ ਤਖਤਾਨੀ ਵੀ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਈਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਮੈਸੇਜ ਵੀ ਲਿਖਿਆ ਹੈ ।
ਜਿਸ 'ਚ ਉਨ੍ਹਾਂ ਨੇ ਆਪਣੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਧਰਮਿੰਦਰ ਵੀ ਆਪਣੀ ਧੀ ਦੇ ਜਨਮ ਦਿਨ 'ਤੇ ਮੌਜੂਦ ਰਹੇ । ਦੱਸ ਦਈਏ ਕਿ ਧਰਮਿੰਦਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ 'ਤੇ ਹੀ ਗੁਜ਼ਾਰਦੇ ਹਨ ।