ਸੰਨੀ ਦਿਓਲ ਦੇ ਇਸ ਕੰਮ ਤੋਂ ਖੁਸ਼ ਹੋ ਕੇ ਪਿਤਾ ਧਰਮਿੰਦਰ ਨੇ ਸੰਨੀ ਦੀ ਕੀਤੀ ਤਾਰੀਫ਼ 

Written by  Rupinder Kaler   |  July 26th 2019 03:43 PM  |  Updated: July 26th 2019 03:43 PM

ਸੰਨੀ ਦਿਓਲ ਦੇ ਇਸ ਕੰਮ ਤੋਂ ਖੁਸ਼ ਹੋ ਕੇ ਪਿਤਾ ਧਰਮਿੰਦਰ ਨੇ ਸੰਨੀ ਦੀ ਕੀਤੀ ਤਾਰੀਫ਼ 

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਟਵੀਟ ਕਰਕੇ ਨਸੀਹਤ ਦਿੱਤੀ ਹੈ। ਧਰਮਿੰਦਰ ਨੇ ਇਸ ਟਵੀਟ ਰਾਹੀਂ ਸੰਨੀ ਨੂੰ ਕਿਹਾ ਕਿ ਉਹ ਜਨਤਾ ਵੱਲੋਂ ਚੁਣਿਆ ਗਿਆ ਨੁਮਾਇੰਦਾ ਹੈ ਅਤੇ ਇਸ ਅਹੁਦੇ ਨੂੰ ਉਹ ਨੌਕਰੀ ਸਮਝ ਕੇ ਆਪਣਾ ਸਾਰੇ ਫਰਜ਼ ਨਿਭਾਵੇ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੰਨੀ ਨੇ ਪੰਜਾਬ ਦੀ ਉਸ ਔਰਤ ਦਾ ਮੁੱਦਾ ਸੰਸਦ ਵਿੱਚ ਉਠਾਇਆ ਸੀ ਜਿਹੜੀ ਕਿ ਕੁਵੈਤ 'ਚ ਫਸੀ ਸੀ, ਤੇ ਇਸ ਪੰਜਾਬੀ ਔਰਤ ਨੇ ਸੰਨੀ ਦਿਓਲ ਨੂੰ ਮਦਦ ਲਈ ਗੁਹਾਰ ਲਗਾਈ ਸੀ। ਹੁਣ ਸੰਨੀ ਦਿਓਲ ਕਰਕੇ ਉਹ ਆਪਣੇ ਵਤਨ ਵਾਪਿਸ ਆ ਗਈ ਹੈ।

ਸੰਨੀ ਦੇ ਇਸ ਕੰਮ ਨੂੰ ਦੇਖਦੇ ਹੋਏ ਧਰਮਿੰਦਰ ਨੇ ਇਹ ਟਵੀਟ ਲਿਖਿਆ ਹੈ "ਨੌਕਰੀ ਸਮਝ ਕੇ ਫਰਜ਼ ਨਿਭਾਉਣਾ, ਸੰਨੀ ਬੇਟੇ। ਰੱਬ ਮਿਹਰ ਕਰੇ।" ਸੰਨੀ ਦੇ ਇਸ ਕੰਮ ਨਾਲ ਗੁਰਦਾਸਪੁਰ ਦੇ ਲੋਕ ਵੀ ਖੁਸ਼ ਹਨ ।

https://twitter.com/aapkadharam/status/1154362888657625089

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਨੂੰ ਭਾਜਪਾ ਨੇ ਲੋਕ ਸਭਾ ਚੋਣਾਂ ਦੌਰਾਨ ਆਪਣਾ ਗੁਰਦਾਸਪੁਰ ਤੋਂ ਉਮੀਦਵਾਰ ਉਤਾਰਿਆ ਸੀ ।ਸੰਨੀ ਨੇ ਇਹਨਾਂ ਚੋਣਾਂ ਸੁਨੀਲ ਕੁਮਾਰ ਜਾਖੜ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ । ਇਸ ਜਿੱਤ ਤੋਂ ਬਾਅਦ ਸੰਨੀ ਲਗਾਤਾਰ ਗੁਰਦਾਸਪੁਰ ਵਿੱਚ ਸਰਗਰਮ ਦਿਖਾਈ ਦੇ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network