ਹਸਪਤਾਲ 'ਚ ਭਰਤੀ ਹੋਣ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਧਰਮਿੰਦਰ ਦਾ ਕਰਾਰਾ ਜਵਾਬ! ਕਿਹਾ- 'ਮੈਂ ਚੁੱਪ ਹਾਂ, ਬਿਮਾਰ ਨਹੀਂ'

written by Lajwinder kaur | June 06, 2022

ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਹਿੰਦੀ ਸਿਨੇਮਾ ਦੇ ਵੱਡੇ ਕਲਾਕਾਰਾਂ ਵਿੱਚੋਂ ਇੱਕ ਹਨ। 86 ਸਾਲ ਧਰਮਿੰਦਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਸੋਮਵਾਰ ਨੂੰ ਉਨ੍ਹਾਂ ਦੇ ਬਿਮਾਰ ਹੋਣ ਦੀ ਅਫਵਾਹ ਸੀ। ਖਬਰਾਂ ਸਨ ਕਿ ਧਰਮਿੰਦਰ ਹਸਪਤਾਲ 'ਚ ਦਾਖਲ ਹਨ। ਹਾਲਾਂਕਿ ਉਨ੍ਹਾਂ ਦੇ ਦੋਵੇਂ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਹੁਣ ਧਰਮਿੰਦਰ ਨੇ ਵੀ ਹਸਪਤਾਲ 'ਚ ਭਰਤੀ ਹੋਣ ਦੀ ਅਫਵਾਹ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਖਿਲਾਫ ਅਫਵਾਹ ਫੈਲਾਉਣ ਵਾਲਿਆਂ ਨੂੰ ਵੀ ਖਾਸ ਸੰਦੇਸ਼ ਦਿੱਤਾ ਹੈ।

Hema Malini shares pic with Dharmendra on their wedding anniversary, says ‘I thank God…’ Image Source: Twitter

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਲੌਕੀ ਨਾਲ ਸਾਂਝੀ ਕੀਤੀ ਤਸਵੀਰ ਨਾਲ ਹੀ ‘Panchayat’ ਦੇ ਪ੍ਰਧਾਨ ਜੀ ਦਾ ਕੀਤਾ ਧੰਨਵਾਦ

ਧਰਮ ਭਾਜੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਖਿਲਾਫ ਉੱਡ ਰਹੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਦੱਸ ਦਈਏ ਐਕਟਰ ਧਰਮਿੰਦਰ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

inside image of dharmendra image From Instagram

ਹਸਪਤਾਲ ਵਿਚ ਭਰਤੀ ਹੋਣ ਦੀ ਅਫਵਾਹ ਫੈਲਣ ਤੋਂ ਬਾਅਦ ਧਰਮਿੰਦਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ, ਉਹ ਕਹਿ ਰਹੇ ਨੇ 'ਹੈਲੋ ਦੋਸਤੋ, ਸਕਾਰਾਤਮਕ ਰਹੋ, ਸਕਾਰਾਤਮਕ ਸੋਚੋ, ਜੀਵਨ ਸਕਾਰਾਤਮਕ ਰਹੇਗੀ। ਮੈਂ ਚੁੱਪ ਹਾਂ ਬਿਮਾਰ ਨਹੀਂ। ਖੈਰ ਕੋਈ ਨਾ ਕੋਈ ਗੱਲ ਚੱਲਦੀ ਰਹਿੰਦੀ ਹੈ, ਗੱਲਾਂ ਉੱਡਦੀਆਂ ਰਹਿੰਦੀਆਂ ਹਨ।

dharmendra Deol , image From Instagram

ਵੀਡੀਓ ‘ਚ ਉਹ ਅੱਗੇ ਕਹਿੰਦੇ ਨੇ- ‘ਮੇਰਾ ਗੀਤ ਯਾਦ ਹੈ, ਬੁਰਾ ਨਾ ਸੁਣੋ, ਬੁਰਾ ਨਾ ਦੇਖੋ, ਬੁਰਾ ਨਾ ਕਹੋ। ਧਿਆਨ ਰੱਖੋ, ਇੱਕ ਦੂਜੇ ਦਾ ਖਿਆਲ ਰੱਖੋ। ਜ਼ਿੰਦਗੀ ਖੂਬਸੂਰਤ ਹੋ ਜਾਵੇਗੀ। ਧਰਮਿੰਦਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਭਿਨੇਤਾ ਦੇ ਪ੍ਰਸ਼ੰਸਕ ਵੀਡੀਓ ਨੂੰ ਪਸੰਦ ਕਰ ਰਹੇ ਹਨ। ਕਮੈਂਟ ਕਰਕੇ ਵੀ ਆਪਣੇ ਵਿਚਾਰ ਦਿਓ। ਇਸ ਪੋਸਟ ਉੱਤੇ ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਵੀ ਕਮੈਂਟ ਕਰਕੇ ਲਿਖਿਆ ਹੈ ਲਵ ਯੂ ਪਾਪਾ। ਇਸ ਤੋਂ ਇਲਾਵਾ ਕਈ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

 

 

View this post on Instagram

 

A post shared by Dharmendra Deol (@aapkadharam)

You may also like