ਧਰਮਿੰਦਰ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਧੀ ਈਸ਼ਾ ਦਿਓਲ ਨੇ ਪਿਤਾ ਦੀ ਤਾਰੀਫ ਕਰਦੇ ਹੋਏ ਕਿਹਾ- ‘ਤੁਸੀਂ ਸੱਚਮੁੱਚ ਹੀ ‘‘He-Man’’ ਹੋ’

written by Lajwinder kaur | June 10, 2021

85 ਸਾਲਾਂ ਬਾਲੀਵੁੱਡ ਐਕਟਰ ਧਰਮਿੰਦਰ ਇਸ ਉਮਰ ‘ਚ ਕਾਫੀ ਐਕਟਿਵ ਅਤੇ ਫਿੱਟ ਨੇ। ਉਹ ਭਾਵੇਂ ਲੰਬੇ ਸਮੇਂ ਤੋਂ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਏ, ਪਰ ਉਹ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਧਰਮਿੰਦਰ 85 ਸਾਲ ਦੀ ਉਮਰ 'ਚ ਵੀ ਫਿੱਟ ਦਿਖਾਈ ਦੇ ਰਹੇ ਹਨ। ਇਹ ਵੀਡੀਓ ਧਰਮਿੰਦਰ ਦੇ ਪ੍ਰਸ਼ੰਸਕ ਨੂੰ ਕਾਫੀ ਪਸੰਦ ਆ ਰਿਹਾ ਹੈ ਤੇ ਉਹ ਕਮੈਂਟ ਕਰਕੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਜਿਸਦੇ ਚੱਲਦੇ ਧਰਮਿੰਦਰ ਦੀ ਵੱਡੀ ਧੀ ਈਸ਼ਾ ਦਿਓਲ ਵੀ ਇਹ ਵੀਡੀਓ ਦੇਖ ਕੇ ਆਪਣੇ ਆਪ ਨੂੰ ਰੋਕ ਨਹੀਂ ਪਾਈ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Dharmendra Deol Image Source: Instagram
ਹੋਰ ਪੜ੍ਹੋ : ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਅੰਮ੍ਰਿਤ ਮਾਨ ਦਾ ਬਰਥਡੇਅ, ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ
actor dharminder deol post Image Source: Instagram
ਇਸ ਵੀਡੀਓ ਵਿਚ ਉਹ ਵਾਟਰ ਏਰੋਬਿਕਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਕਮੈਂਟ ‘ਚ ਲਿਖਿਆ ਹੈ- ‘Touch wood papa 🤗♥️👍🏼💪🏼💪🏼💪🏼💪🏼💪🏼🧿♥️ਲਵ ਯੂ ਪਾਪਾ.. ! ਤੁਸੀਂ ਸੱਚਮੁੱਚ ਸਾਡੇ ਸਾਰਿਆਂ ਲਈ “ਹੀ ਮੈਨ” ਅਤੇ ਪ੍ਰੇਰਣਾ ਦੇਣ ਵਾਲੇ ਹੋ... ਫਿੱਟ ਰਹੋ ਅਤੇ ਅਸੀਸਾਂ ਤੁਹਾਡੇ ‘ਤੇ ਬਣੀ ਰਹਿਣ..’। ਇਸ ਵੀਡੀਓ ਤੇ ਐਕਟਰ ਵਿੰਦੂ ਦਾਰਾ ਸਿੰਘ, ਤੇ ਜੂਹੀ ਬੱਬਰ ਨੇ ਵੀ ਕਮੈਂਟ ਕਰਕੇ ਅੰਕਲ ਧਰਮ ਦੀ ਤਾਰੀਫ ਕੀਤੀ ਹੈ।
dharmendra shared his water aerobics video with fans, his daughter esha deol praised him Image Source: Instagram
ਵੀਡੀਓ ਨੂੰ ਸਾਂਝਾ ਕਰਦੇ ਹੋਏ ਐਕਟਰ ਧਰਮਿੰਦਰ ਨੇ ਕੈਪਸ਼ਨ ‘ਚ ਲਿਖਿਆ, "ਦੋਸਤੋ, ਰੱਬ ਦੀ ਅਸੀਸਾਂ ਅਤੇ ਤੁਹਾਡੀਆਂ ਸ਼ੁਭਕਾਮਨਾਵਾਂ ਸਦਕਾ, ਮੈਂ ਯੋਗਾ ਅਤੇ ਹਲਕੇ ਅਭਿਆਸਾਂ ਨਾਲ ਵਾਟਰ ਏਰੋਬਿਕਸ ਦੀ ਸ਼ੁਰੂਆਤ ਕੀਤੀ ਹੈ। ਸਿਹਤ ਰੱਬ ਦਾ ਇੱਕ ਖਾਸ ਆਸ਼ੀਰਵਾਦ ਹੈ ਤੇ ਇਸ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ। ਤੁਸੀਂ ਵੀ ਸਿਹਤਮੰਦ ਅਤੇ ਖੁਸ਼ ਰਹੋ।" ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟ ਕਰ ਚੁੱਕੇ ਨੇ।
hema and dharmendra Image Source: Instagram
 
 
View this post on Instagram
 

A post shared by Dharmendra Deol (@aapkadharam)

0 Comments
0

You may also like