ਧਰਮਿੰਦਰ ਦੀ ਇਹ ਨਵੀਂ ਲੁੱਕ ਵੇਖ ਪ੍ਰਸ਼ੰਸਕ ਹੋਏ ਹੈਰਾਨ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਧਰਮਿੰਦਰ ਦੀ ਨਵੀਂ ਲੁੱਕ

Written by  Shaminder   |  February 15th 2023 12:21 PM  |  Updated: February 15th 2023 12:59 PM

ਧਰਮਿੰਦਰ ਦੀ ਇਹ ਨਵੀਂ ਲੁੱਕ ਵੇਖ ਪ੍ਰਸ਼ੰਸਕ ਹੋਏ ਹੈਰਾਨ, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਧਰਮਿੰਦਰ ਦੀ ਨਵੀਂ ਲੁੱਕ

ਅਦਾਕਾਰ ਧਰਮਿੰਦਰ (Dharmendra Deol) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦੀ ਨਵੀਂ ਲੁੱਕ (New Look) ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।ਇਨ੍ਹਾਂ ਤਸਵੀਰਾਂ ਨੂੰ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਹੈ ।

Dharmendra Deol Image Source : Instagram

ਹੋਰ ਪੜ੍ਹੋ : ਅਦਾਕਾਰਾ ਦਲਜੀਤ ਕੌਰ ਨੇ ਵੈਲੇਂਨਟਾਈਨ ਡੇਅ ‘ਤੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਸਾਬਕਾ ਪਤੀ ਨੇ ਦੂਜੇ ਵਿਆਹ ਨੂੰ ਲੈ ਕੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ

ਧਰਮਿੰਦਰ ਦੀ ਇਸ ਨਵੀਂ ਲੁੱਕ ਨੂੰ ਵੇਖ ਕੇ ਪ੍ਰਸ਼ੰਸਕ ਤਾਂ ਹੈਰਾਨ ਹਨ ਹੀ ਇਸ ਦੇ ਨਾਲ ਹੀ ਧਰਮਿੰਦਰ ਦੀਆਂ ਇਨ੍ਹਾਂ ਤਸਵੀਰਾਂ ‘ਤੇ ਖੂਬ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।

Dharmendra Deol Image Source : Instagram

ਹੋਰ ਪੜ੍ਹੋ : ਵੈਲੇਂਨਟਾਈਨ ਡੇਅ ‘ਤੇ ਪਰਿਵਾਰ ਨੇ ਨੀਰੂ ਬਾਜਵਾ ਨੇ ਕੀਤੀ ਖੂਬ ਮਸਤੀ, ਤਸਵੀਰਾਂ ਕੀਤੀਆਂ ਸਾਂਝੀਆਂ

ਧਰਮਿੰਦਰ ਦਾ ਮੁਮਤਾਜ ਦੇ ਨਾਲ ਵੀ ਵਾਇਰਲ ਹੋਇਆ ਸੀ ਵੀਡੀਓ

ਬੀਤੇ ਦਿਨ ਅਦਾਕਾਰ ਦਾ ਇੱਕ ਵੀਡੀਓ ਉੇਨ੍ਹਾਂ ਦੀ ਕਿਸੇ ਸਮੇਂ ਕੋ-ਸਟਾਰ ਰਹਿ ਚੁੱਕੀ ਮੁਮਤਾਜ ਦੇ ਨਾਲ ਵੀ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਆਪਣੀ ਅਦਾਕਾਰਾ ਦੇ ਨਾਲ ਡਾਂਸ ਕਰਦੇ ਹੋਏ ਦਿਖਾਈ ਦਿੱਤੇ ਸਨ । ਇਹ ਵੀਡੀਓ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ।

Dharmendra Deol,,. Image Source : Instagram

ਧਰਮਿੰਦਰ ਇਸ ਉਮਰ ‘ਚ ਫ਼ਿਲਮਾਂ ‘ਚ ਸਰਗਰਮ

ਉਮਰ ਦਰਾਜ ਹੋ ਚੁੱਕੇ ਧਰਮਿੰਦਰ ਹਾਲੇ ਵੀ ਫ਼ਿਲਮਾਂ ‘ਚ ਸਰਗਰਮ ਹਨ । ਜਲਦ ਹੀ ਉਹ ਆਲੀਆ ਅਤੇ ਰਣਵੀਰ ਸਿੰਘ ਦੇ ਨਾਲ ਫ਼ਿਲਮ ‘ਚ ਨਜ਼ਰ ਆਉਣਗੇ । ਜਿਸ ਦੀਆਂ ਕੁਝ ਸਮਾਂ ਪਹਿਲਾਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ।ਬੌਬੀ ਦਿਓਲ ਵੀ ਆਪਣੇ ਪਿਤਾ ਦੀ ਇਸ ਆਦਤ ਦੇ ਕਾਇਲ ਹਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਪਾਪਾ ‘ਚ ਇਸ ਉਮਰ ‘ਚ ਵੀ ਓਨੀ ਹੀ ਐਨਰਜੀ ਹੈ । ਜਿੰਨੀ ਕਿ ਕੁਝ ਸਾਲ ਪਹਿਲਾਂ ਸੀ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network