ਧਰਮਿੰਦਰ ਦਾ ਪੁੱਤਰ ਸੰਨੀ ਦਿਓਲ ਪਿਤਾ ਵੱਲੋਂ ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਹੋਇਆ ਸੀ ਨਰਾਜ਼, ਹੇਮਾ ‘ਤੇ ਚੁੱਕਿਆ ਸੀ ਹੱਥ , ਸਾਲਾਂ ਬਾਅਦ ਸੱਚਾਈ ਆਈ ਸਾਹਮਣੇ

Written by  Shaminder   |  March 17th 2022 01:37 PM  |  Updated: March 17th 2022 01:37 PM

ਧਰਮਿੰਦਰ ਦਾ ਪੁੱਤਰ ਸੰਨੀ ਦਿਓਲ ਪਿਤਾ ਵੱਲੋਂ ਹੇਮਾ ਮਾਲਿਨੀ ਨਾਲ ਵਿਆਹ ਕਰਨ ਤੋਂ ਹੋਇਆ ਸੀ ਨਰਾਜ਼, ਹੇਮਾ ‘ਤੇ ਚੁੱਕਿਆ ਸੀ ਹੱਥ , ਸਾਲਾਂ ਬਾਅਦ ਸੱਚਾਈ ਆਈ ਸਾਹਮਣੇ

ਅਦਾਕਾਰ ਧਰਮਿੰਦਰ (Dharmendra Deol) ਨ੍ਹਾਂ ਨੇ ਹੇਮਾ ਮਾਲਿਨੀ (Hema Malini)  ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਦੋਵਾਂ ਨੇ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲੇ ਸਨ । ਪਰ ਜਦੋਂ ਧਰਮਿੰਦਰ ਨੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਇਆ ਸੀ ਤਾਂ ਉਸ ਸਮੇਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਸੰਨੀ ਦਿਓਲ ਨੇ ਹੇਮਾ ਮਾਲਿਨੀ ‘ਤੇ ਹੱਥ ਚੁੱਕਿਆ ਸੀ । ਪਰ ਸਾਲਾਂ ਬਾਅਦ ਸੰਨੀ ਦੀ ਮਾਂ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਬੱਚਿਆਂ ਨੂੰ ਅਜਿਹੇ ਸੰਸਕਾਰ ਨਹੀਂ ਦਿੱਤੇ ਕਿ ਉਹ ਆਪਣੇ ਤੋਂ ਵੱਡਿਆਂ ‘ਤੇ ਹੱਥ ਚੁੱਕੇ ।

dharmendra Deol and Hema malini image From instagram

ਹੋਰ ਪੜ੍ਹੋ : ਧਰਮਿੰਦਰ ਨੇ ਸਾਂਝਾ ਕੀਤਾ ਆਪਣੀ ਪੁਰਾਣੀ ਕੋ-ਸਟਾਰ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਦੇ ਨਾਲ ਹੀ ਹੇਮਾ ਮਾਲਿਨੀ ਨੇ ਵੀ ਇੱਕ ਇੰਟਰਵਿਊ ‘ਚ ਵੀ ਦੱਸਿਆ ਸੀ ਕਿ ਸੰਨੀ ਦਿਓਲ ਆਪਣੀ ਮਾਂ ਵਾਂਗ ਉਸ ਨੂੰ ਬੜੀ ਹੀ ਇੱਜ਼ਤ ਦਿੰਦੇ ਹਨ ਅਤੇ ਉਨ੍ਹਾਂ ਦੀ ਬਹੁਤ ਫਿਕਰ ਕਰਦੇ ਹਨ । ਅਜਿਹੇ ‘ਚ ਹੇਮਾ ਮਾਲਿਨੀ ‘ਤੇ ਹੱਥ ਚੁੱਕਣ ਦੀ ਤੀ ਉਹ ਸੋਚ ਵੀ ਨਹੀਂ ਸਕਦੇ । ਅਦਾਕਾਰ ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Dharmendra-and-hema-,, image From instagram

ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।ਧਰਮਿੰਦਰ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਲਾਕਡਾਊਨ ਤੋਂ ਲੈ ਕੇ ਹੁਣ ਤੱਕ ਉਹ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਣਾ ਪਸੰਦ ਕਰਦੇ ਹਨ । ਆਪਣੇ ਫਾਰਮ ਹਾਊਸ ਤੋਂ ਉਹ ਕੁਦਰਤੀ ਨਜ਼ਾਰਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਹਨ । ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ਇੱਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network