ਧਰਮਿੰਦਰ ਨੇ ਸਾਂਝਾ ਕੀਤਾ ਆਪਣੀ ਪੁਰਾਣੀ ਕੋ-ਸਟਾਰ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  March 11th 2022 11:31 AM  |  Updated: March 11th 2022 11:31 AM

ਧਰਮਿੰਦਰ ਨੇ ਸਾਂਝਾ ਕੀਤਾ ਆਪਣੀ ਪੁਰਾਣੀ ਕੋ-ਸਟਾਰ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਧਰਮਿੰਦਰ (Dharmendra Deol) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁਰਾਣੇ ਸਮੇਂ ‘ਚ ਸਾਥੀ ਰਹੀ ਅਦਾਕਾਰਾ ਤਨੁਜਾ (Tanuja) ਦੇ ਨਾਲ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਤਨੁਜਾ ਦੇ ਨਾਲ ਗੱਲਬਾਤ ਕਰਦੇ ਹੋਏ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਧਰਮਿੰਦਰ ਤਨੁਜਾ ਦੇ ਨਾਲ ਗੱਲਬਾਤ ਕਰ ਰਹੇ ਹਨ ।

Dharmendra deol image From instagram

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਨੇ ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ਪੁਰਾਣੇ ਪਿਆਰੇ ਪਰਿਵਾਰ ਐਸੋਸੀਏਸ਼ਨ ਦੇ ਨਾਲ ਸ਼ੋਭਨਾ ਜੀ ਨੂਤਨ ਅਤੇ ਤਨੂਜਾ, ਅਸੀਂ ਸਭ ਇੱਕ ਦੂਜੇ ਦੇ ਘਰ ਅਕਸਰ ਰੋਜ਼ਾਨਾ ਜਾਂਦੇ ਸੀ । ਜਿਸ ਤੋਂ ਬਾਅਦ ਤਨੁਜਾ ਦੇ ਨਾਲ ਬਹੁਤ ਹੀ ਪਿਆਰੀ ਮੁਲਾਕਾਤ ਹੋਈ । ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।

Dharmendra Deol .jpg,,,

ਦੱਸ ਦਈਏ ਕਿ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਹ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਂਦੇ ਹਨ ਅਤੇ ਅਕਸਰ ਆਪਣੇ ਫਾਰਮ ਹਾਊਸ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਸ਼ੂਟਿੰਗ ਲੱਗਪੱੱਗ ਪੂਰੀ ਹੋ ਚੁੱਕੀ ਹੈ ਅਤੇ ਇਸ ਦੀਆਂ ਤਸਵੀਰਾਂ ਵੀ ਕੁਝ ਸਮਾਂ ਪਹਿਲਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਅਦਾਕਾਰ ਨੇ ਜਿੱਥੇ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਹੈ । ਉੱਥੇ ਹੀ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network