ਲਾਕਡਾਊੁਨ ਕਰਕੇ ਦਿਹਾੜੀਦਾਰ ਮਜ਼ਦੂਰਾਂ ਦਾ ਹੋ ਰਿਹਾ ਹੈ ਵੱਡਾ ਨੁਕਸਾਨ, ਬਾਲੀਵੁੱਡ ਸਿਤਾਰੇ ਇਸ ਤਰ੍ਹਾਂ ਕਰ ਰਹੇ ਹਨ ਮਦਦ

written by Rupinder Kaler | March 24, 2020

ਕੋਰੋਨਾ ਵਾਇਰਸ ਕਰਕੇ ਦੇਸ਼ ਦੇ ਕਈ ਸ਼ਹਿਰ ਲਾਕਡਾਊੁਨ ਹਨ। ਇਸ ਲਾਕਡਾਊਨ ਦਾ ਅਸਰ ਹਰ ਕਾਰੋਬਾਰ ਤੇ ਵੀ ਦਿਖਾਈ ਦੇ ਰਿਹਾ ਹੈ । ਸਭ ਤੋਂ ਜ਼ਿਆਦਾ ਮਾਰ ਹੇਠ ਉਹ ਲੋਕ ਆਏ ਹਨ ਜਿਹੜੇ ਦਿਹਾੜੀ ਮਜ਼ਦੂਰ ਹਨ । ਇਹਨਾਂ ਲੋਕਾਂ ਦੇ ਵਿਹਲੇ ਰਹਿਣ ਨਾਲ ਉਹਨਾਂ ਦੀ ਆਰਥਿਕ ਸਥਿਤੀ 'ਤੇ ਕਾਫੀ ਅਸਰ ਪੈ ਰਿਹਾ ਹੈ। ਇਹਨਾਂ ਲੋਕਾਂ ਦੀ ਮਦਦ ਲਈ ਬਾਲੀਵੁੱਡ ਦੇ ਕੁਝ ਸਿਤਾਰੇ ਅੱਗੇ ਆਏ ਹਨ । https://www.instagram.com/p/B-ArmGODUp4/ ਬਾਲੀਵੁੱਡ ਗਾਇਕ ਧਵਨੀ ਭਾਨੁਸ਼ਾਲੀ ਨੇ ਦਿਹਾੜੀਦਾਰ ਕਾਮਿਆਂ ਦੀ ਮਦਦ ਲਈ ਫਿਲਮ ਐਂਡ ਟੈਲੀਵੀਜ਼ਨ ਪ੍ਰੋਡਿਊਸਰ ਗਿਲਡ ਆਫ ਇੰਡੀਆ ਨੂੰ 55 ਹਜ਼ਾਰ ਰੁਪਏ ਦਾਨ ਕੀਤੇ ਹਨ ਤਾਂ ਜੋ ਉਨ੍ਹਾਂ ਮਜ਼ਦੂਰਾਂ ਦੀ ਮਦਦ ਹੋ ਸਕੇ। ਦਰਅਸਲ 22 ਮਾਰਚ ਭਾਵ ਐਤਵਾਰ ਨੂੰ ਜਦੋਂ ਭਾਰਤ ਜਨਤਾ ਕਰਫਿਊ ਦਾ ਪਾਲਨ ਕਰਦੇ ਹੋਏ ਘਰ ਬੇਠੇ ਸਨ, ਉਸ ਦਿਨ ਧਵਨੀ ਭਾਨੂਸ਼ਾਲੀ ਦਾ ਜਨਮਦਿਨ ਸੀ। ਧਵਨੀ ਨੇ ਆਪਣੇ ਜਨਮਦਿਨ ਮੌਕੇ ਇਹ ਪੈਸੇ ਦਾਨ ਕੀਤੇ ਹਨ। https://www.instagram.com/p/B-CTqYPDtrE/?utm_source=ig_embed ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।ਇਸ ਤੋਂ ਪਹਿਲਾਂ ਸੋਨਮ ਕਪੂਰ ਨੇ ਵੀ ਦਾਨ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਪ੍ਰੋਡਿਊਸਰ ਗਿਲਡ ਆਫ ਇੰਡੀਆ ਦੇ ਇਕ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ ਸੀ ਕਿ ਉਹ ਅਤੇ ਉਸ ਦਾ ਪਰਿਵਾਰ ਪੈਸੇ ਦਾਨ ਕਰੇਗਾ। https://twitter.com/producers_guild/status/1239910841303986178 ਇਸ ਟਵੀਟ ਵਿਚ ਪ੍ਰੋਡਿਊਸਰ ਗਿਲਡ ਆਫ ਇੰਡੀਆ ਨੇ ਮਦਦ ਲਈ ਫੰਡ ਮੰਗਿਆ ਸੀ ਅਤੇ ਹੁਣ ਸਿਤਾਰਿਆਂ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਸ਼ੂਟਿੰਗ ਬੰਦ ਹੈ ਅਤੇ ਸਿਨੇਮਾ ਘਰ ਬੰਦ ਹੋਣ ਕਾਰਨ ਫਿਲਮ ਜਗਤ ਦਾ ਕਾਫੀ ਨੁਕਸਾਨ ਹੋ ਰਿਹਾ ਹੈ। https://www.instagram.com/p/B-CCtpOFaTV/ https://www.instagram.com/p/B94kmgjFaG2/

0 Comments
0

You may also like