ਵਿਆਹ ਤੋਂ ਬਾਅਦ ਪਹਿਲੀ ਵਾਰ ਏਅਰਪੋਰਟ ’ਤੇ ਦਿਖਾਈ ਦਿੱਤੀ ਦਿਆ ਮਿਰਜ਼ਾ, ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

written by Rupinder Kaler | February 20, 2021

ਹਾਲ ਹੀ ਵਿੱਚ ਦਿਆ ਮਿਰਜ਼ਾ ਤੇ ਵੈਭਵ ਰੇਖੀ ਦਾ ਵਿਆਹ ਹੋਇਆ ਹੈ । ਦੋਹਾਂ ਨੇ 15 ਫਰਵਰੀ ਨੂੰ ਮਹਿਲਾ ਪੰਡਤ ਦੀ ਮੌਜੂਦਗੀ ਵਿੱਚ ਫੇਰੇ ਲਏ ਸਨ । ਵਿਆਹ ਤੋਂ ਬਾਅਦ ਦਿਆ ਮਿਰਜ਼ਾ ਪਹਿਲੀ ਵਾਲ ਮੁੰਬਈ ਵਿੱਚ ਸਪਾਟ ਹੋਈ ਹੈ । ਦਿਆ ਮਿਰਜ਼ਾ ਏਅਰਪੋਰਟ ਤੇ ਦਿਖਾਈ ਦਿੱਤੀ ।

Dia Mirza

ਹੋਰ ਪੜ੍ਹੋ :

ਗਾਇਕ ਸਿਮਰਨ ਚੌਧਰੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਜਾਵੇਗਾ ਗੀਤ

ਇਸ ਸਭ ਦੇ ਚਲਦੇ ਦਿਆ ਮਿਰਜ਼ਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ਨੂੰ ਦੇਖ ਕੇ ਲੋਕ ਦਿਆ ਦਾ ਮਜ਼ਾਕ ਉਡਾ ਰਹੇ ਹਨ । ਦਿਆ ਨੇ ਨੀਲੇ ਰੰਗ ਦਾ ਗਾਊਨ ਪਹਿਨਿਆ ਹੋਇਆ ਹੈ ਜਿਹੜਾ ਕਿ ਹਵਾ ਵਿੱਚ ਉੱਡ ਰਿਹਾ ਹੈ ।

ਇਸ ਨੂੰ ਦੇਖ ਕੇ ਕੁਝ ਲੋਕਾਂ ਨੂੰ ਦਿਆ ਦੇ ਪ੍ਰੈਗਨੇਂਟ ਹੋਣ ਦਾ ਭੁਲੇਖਾ ਪਿਆ ਹੈ । ਹਾਲਾਂਕਿ ਦਿਆ ਨੇ ਇਸ ਮੁੱਦੇ ਤੇ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਆ ਦੇ ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ । ਜਿਨ੍ਹਾਂ ਨੂੰ ਲੋਕ ਕਾਫੀ ਲਾਈਕ ਕਰ ਰਹੇ ਹਨ ।

0 Comments
0

You may also like