ਡਰੱਗਸ ਕੇਸ ‘ਚ ਨਾਂਅ ਆਉਣ ਤੋਂ ਬਾਅਦ ਦੀਆ ਮਿਰਜ਼ਾ ਨੇ ਦਿੱਤੀ ਸਫ਼ਾਈ, ਆਖੀ ਇਹ ਗੱਲ

Written by  Shaminder   |  September 23rd 2020 10:20 AM  |  Updated: September 23rd 2020 10:20 AM

ਡਰੱਗਸ ਕੇਸ ‘ਚ ਨਾਂਅ ਆਉਣ ਤੋਂ ਬਾਅਦ ਦੀਆ ਮਿਰਜ਼ਾ ਨੇ ਦਿੱਤੀ ਸਫ਼ਾਈ, ਆਖੀ ਇਹ ਗੱਲ

ਐਕਟਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ‘ਚ ਰੀਆ ਚੱਕਰਵਰਤੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਤੋਂ ਇੱਕ ਕਈ ਖੁਲਾਸੇ ਹੋ ਰਹੇ ਨੇ ।ਹੁਣ ਕਈ ਹੀਰੋਇਨਾਂ ਦੇ ਨਾਂਅ ਡਰੱਗਸ ਮਾਮਲੇ ‘ਚ ਸਾਹਮਣੇ ਆ ਚੁੱਕੇ ਹਨ। ਐੱਨਸੀਬੀ ਵੱਲੋਂ ਜਿੱਥੇ ਦੀਪਿਕਾ ਪਾਦੂਕੋਣ ਦਾ ਨਾਂਅ ਸਾਹਮਣੇ ਆਇਆ ਹੈ। ਉੱਥੇ ਹੀ ਹੁਣ ਇਸ ਮਾਮਲੇ ‘ਚ ਦੀਆ ਮਿਰਜ਼ਾ ਦਾ ਨਾਂਅ ਵੀ ਡਰੱਗਸ ਕੇਸ ‘ਚ ਸਾਹਮਣੇ ਆ ਰਿਹਾ ਹੈ ।

dia Mirza dia Mirza

ਜਿਸ ਤੋਂ ਬਾਅਦ ਇਸ ਮਾਮਲੇ ‘ਚ ਦੀਆ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਜਿਸ ‘ਚ ਉਸ ਨੇ ਕਿਹਾ ਹੈ ਕਿ ‘ਮੈਂ ਜ਼ਿੰਦਗੀ ‘ਚ ਕਦੇ ਵੀ ਡਰੱਗਸ ਨਹੀਂ ਲਏ । ਦੀਆ ਮਿਰਜ਼ਾ ਨੇ ਡਰੱਗਸ ਕੇਸ 'ਚ ਨਾਮ ਆਉਣ 'ਤੇ ਸਪਸ਼ਟੀਕਰਨ ਦਿੱਤਾ ਹੈ।

ਹੋਰ ਪੜ੍ਹੋ:ਸਾਨੀਆ ਮਿਰਜ਼ਾ ਦੀ ਭੈਣ ਅਨਮ ਤੇ ਅਸਦ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

dia Mirza dia Mirza

ਉਸ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ। ਉਸ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਨਸ਼ਾ ਨਹੀਂ ਲਿਆ ਹੈ। ਜੋ ਵੀ ਖ਼ਬਰਾਂ ਚੱਲ ਰਹੀਆਂ ਹਨ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਾਨੂੰਨੀ ਲੜਾਈ ਲੜਾਂਗੀ।

dia-mirza dia-mirza

ਐਨਸੀਬੀ ਦੇ ਸੂਤਰਾਂ ਅਨੁਸਾਰ ਅਦਾਕਾਰਾ ਦੀਆ ਮਿਰਜ਼ਾ ਦਾ ਨਾਮ ਡਰੱਗਸ ਕੇਸ ਵਿੱਚ ਆਇਆ ਹੈ। ਡਰੱਗਸ ਪੈਡਲਰ ਅਨੁਜ ਕੇਸ਼ਵਾਨੀ ਨੇ ਦੀਆ ਮਿਰਜ਼ਾ ਦਾ ਨਾਮ ਲਿਆ ਹੈ।

https://twitter.com/deespeak/status/1308386317554782208

ਸੂਤਰਾਂ ਅਨੁਸਾਰ ਕੇਸ਼ਵਾਨੀ ਨੇ ਦੱਸਿਆ ਕਿ ਦੀਆ ਦਾ ਮੈਨੇਜਰ ਨਸ਼ੇ ਖਰੀਦਦਾ ਸੀ, ਸਬੂਤ ਵੀ ਦਿੱਤੇ ਗਏ ਹਨ। ਹੁਣ ਐਨਸੀਬੀ ਇਸ ਮਾਮਲੇ ਵਿੱਚ ਛੇਤੀ ਹੀ ਪੁੱਛਗਿੱਛ ਲਈ ਦੀਆ ਮਿਰਜ਼ਾ ਨੂੰ ਸੰਮਨ ਭੇਜ ਸਕਦੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network