
Arbaaz Khan and Giorgia Andriani news: ਅਰਬਾਜ਼ ਖਾਨ ਅਤੇ ਜਾਰਜੀਆ ਐਂਡਰਿਆਨੀ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਅਰਬਾਜ਼ ਅਤੇ ਜਾਰਜੀਆ ਪਿਛਲੇ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਦੋਵਾਂ ਨੂੰ ਅਕਸਰ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ। ਅਰਬਾਜ਼ ਅਤੇ ਜਾਰਜੀਆ ਦੇ ਵਿਆਹ ਦੀਆਂ ਖਬਰਾਂ ਅਕਸਰ ਸੋਸ਼ਲ ਮੀਡੀਆ 'ਤੇ ਆਉਂਦੀਆਂ ਰਹਿੰਦੀਆਂ ਹਨ ਪਰ ਹੁਣ ਦੋਵਾਂ ਨਾਲ ਜੁੜੀ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ।

ਮੀਡੀਆ ਰਿਪੋਰਟਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਬਾਜ਼ ਅਤੇ ਜਾਰਜੀਆ ਦਾ ਬ੍ਰੇਕਅੱਪ ਹੋ ਗਿਆ ਹੈ। ਇਹ ਸਭ ਜਾਰਜੀਆ ਦੇ ਬਿਆਨ ਤੋਂ ਬਾਅਦ ਹੀ ਕਿਹਾ ਜਾ ਰਿਹਾ ਹੈ। ਜਾਰਜੀਆ ਐਂਡਰਿਆਨੀ ਨੇ ਆਪਣੇ ਤਾਜ਼ਾ ਇੰਟਰਵਿਊ 'ਚ ਅਰਬਾਜ਼ ਖ਼ਾਨ ਅਤੇ ਉਸ ਨਾਲ ਆਪਣੇ ਰਿਸ਼ਤੇ 'ਤੇ ਖੁਲਾਸਾ ਕੀਤਾ।

ਇਸ ਦੌਰਾਨ ਉਸ ਨੇ ਦੱਸਿਆ ਕਿ ਅਰਬਾਜ਼ ਅਤੇ ਉਹ ਸਿਰਫ਼ ਚੰਗੇ ਦੋਸਤ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਦੋਹਾਂ ਵਿਚਾਲੇ ਵਿਆਹ ਵਰਗਾ ਕੁਝ ਵੀ ਨਹੀਂ ਹੈ। ਲਾਕਡਾਊਨ ਤੋਂ ਬਾਅਦ ਹੀ ਉਨ੍ਹਾਂ ਦੇ ਰਿਸ਼ਤੇ 'ਚ ਕਾਫੀ ਬਦਲਾਅ ਆਇਆ ਹੈ। ਇਹ ਵੀ ਦੱਸਿਆ ਕਿ ਉਹ ਅਰਬਾਜ਼ ਅਤੇ ਮਲਾਇਕਾ ਦੇ ਪਰਿਵਾਰ ਨੂੰ ਕਈ ਵਾਰ ਮਿਲ ਚੁੱਕੀ ਹੈ।
ਜਾਰਜੀਆ ਐਂਡਰਿਆਨੀ ਨੇ ਕਿਹਾ ਕਿ ਜਿਵੇਂ ਮੈਂ ਦੱਸਿਆ ਕਿ ਮੈਂ ਅਤੇ ਅਰਬਾਜ਼ ਸਿਰਫ ਚੰਗੇ ਦੋਸਤ ਹਾਂ। ਪਰ ਜਦੋਂ ਵਿਆਹ ਦੀ ਗੱਲ ਆਉਂਦੀ ਹੈ, ਤਾਂ ਮੈਂ ਤੁਹਾਨੂੰ ਸੱਚ ਦੱਸਾਂ, ਸਾਡਾ ਵਿਆਹ ਕਰਨ ਦੀ ਕੋਈ ਯੋਜਨਾ ਨਹੀਂ ਹੈ। ਤਾਲਾਬੰਦੀ ਨੇ ਸਾਨੂੰ ਅਜਿਹਾ ਸੋਚਣ ਲਈ ਮਜਬੂਰ ਕੀਤਾ ਹੈ।

ਹੋਰ ਪੜ੍ਹੋ: ਪ੍ਰਿੰਯਕਾ ਚੋਪੜਾ ਨੇ ਪਹਿਲੀ ਵਾਰ ਵਿਖਾਇਆ ਧੀ ਮਾਲਤੀ ਦਾ ਚਿਹਰਾ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਦਰਅਸਲ ਲਾਕਡਾਊਨ ਨੇ ਜਾਂ ਤਾਂ ਲੋਕਾਂ ਨੂੰ ਨੇੜੇ ਲਿਆਇਆ ਹੈ ਜਾਂ ਉਨ੍ਹਾਂ ਨੂੰ ਵੱਖ ਕਰ ਦਿੱਤਾ ਹੈ। ਜਾਰਜੀਆ ਦੇ ਇਸ ਬਿਆਨ ਤੋਂ ਬਾਅਦ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਪਰ ਬ੍ਰੇਕਅੱਪ ਤੋਂ ਬਾਅਦ ਵੀ ਅਰਬਾਜ਼ ਅਤੇ ਜਾਰਜੀਆ ਆਪਣੇ ਵਿਚਕਾਰ ਕੁੜੱਤਣ ਨਹੀਂ ਆਉਣ ਦੇ ਰਹੇ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਅਰਬਾਜ਼ ਖਾਨ ਨੇ ਵੀ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਵਿਆਹ ਬਾਰੇ ਗੱਲ ਕਰਨਾ ਜਲਦਬਾਜ਼ੀ ਹੈ।