ਪ੍ਰਿੰਯਕਾ ਚੋਪੜਾ ਨੇ ਪਹਿਲੀ ਵਾਰ ਵਿਖਾਇਆ ਧੀ ਮਾਲਤੀ ਦਾ ਚਿਹਰਾ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

written by Pushp Raj | November 30, 2022 11:05am

Priyanka Chopra Daughter Malti's Pic: ਬਾਲੀਵੁੱਡ ਤੋ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਭਾਰਤ ਵਿੱਚ ਹਨ। ਪ੍ਰਿਯੰਕਾ ਚੋਪੜਾ ਤੇ ਉਸ ਦੇ ਪਤੀ ਨਿੱਕ ਜੋਨਸ ਇਸੇ ਸਾਲ ਜਨਵਰੀ ਮਹੀਨੇ 'ਚ ਸੈਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਸਨ, ਉਦੋਂ ਤੋਂ ਫੈਨਜ਼ ਉਨ੍ਹਾਂ ਦੀ ਧੀ ਮਾਲਤੀ ਦੀ ਇੱਕ ਝਲਕ ਪਾਉਣ ਲਈ ਉਤਸ਼ਾਹਿਤ ਹਨ।

Image Source: Instagram

ਗਲੋਬਲ ਆਈਕਨ ਆਈਕਨ ਪ੍ਰਿਯੰਕਾ ਚੋਪੜਾ ਚੋਪੜਾ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਐਕਟਿਵ ਰਹਿਣ ਵਾਲੇ ਸੈਲੇਬਸ ਚੋਂ ਇੱਕ ਹੈ। ਪ੍ਰਿਯੰਕਾ ਚੋਪੜਾ ਚੋਪੜਾ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਛੋਟੀ ਤੋਂ ਵੱਡੀ ਗੱਲ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਦਾਕਾਰਾ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਵੀ ਅਪਲੋਡ ਕਰਦੀ ਰਹਿੰਦੀ ਹੈ।

ਫੈਨਜ਼ ਦੇ ਉਤਸ਼ਾਹ ਨੂੰ ਵੇਖਦੇ ਹੋਏ ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਝਲਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਪ੍ਰਿਯੰਕਾ ਚੋਪੜਾ ਚੋਪੜਾ ਨੇ ਸਵੇਰੇ ਆਪਣੀ ਇੰਸਟਾ ਸਟੋਰੀ 'ਤੇ ਆਪਣੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦੀ ਤਸਵੀਰ ਸ਼ੇਅਰ ਕੀਤੀ ਹੈ।

Image Source: Instagram

ਪ੍ਰਿਯੰਕਾ ਨੇ ਆਪਣੇ ਭਰਾ ਸਿਧਾਰਥ ਦੀ ਇੱਕ ਤਸਵੀਰ ਅਪਲੋਡ ਕੀਤੀ ਹੈ ਜਿਸ ਵਿੱਚ ਉਸ ਨੇ ਧੀ ਮਾਲਤੀ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ। ਤਸਵੀਰ ਵਿੱਚ ਸਿਧਾਰਥ ਨੂੰ ਮਾਲਤੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਮੁਸਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਵੀ ਲਿਖਿਆ ਹੈ। ਉਸਨੇ ਲਿਖਿਆ, "ਆਹ… ਮੇਰਾ ਦਿਲ"।

ਇਸ ਤੋਂ ਪਹਿਲਾਂ ਵੀ ਪ੍ਰਿਯੰਕਾ ਚੋਪੜਾ ਨੇ ਕੁਝ ਦਿਨ ਪਹਿਲਾਂ ਧੀ ਮਾਲਤੀ ਦੀ ਪਹਿਲੀ ਤਸਵੀਰ ਦਾ ਖੁਲਾਸਾ ਕੀਤਾ ਸੀ। ਜਦੋਂ ਵੀ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਇਕੱਠੇ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹਨ ਤਾਂ ਮਾਲਤੀ ਦਾ ਚਿਹਰਾ ਇਮੋਜੀ ਰਾਹੀਂ ਲੁਕਾਇਆ ਹੁੰਦਾ ਹੈ। ਅਦਾਕਾਰਾ ਨੇ ਸ਼ੁਰੂ ਵਿੱਚ ਆਪਣੀ ਧੀ ਦੇ ਚਿਹਰੇ ਦੀ ਹਲਕੀ ਜਿਹੀ ਝਲਕ ਹੈ। ਉਨ੍ਹਾਂ ਦੀ ਧੀ ਦਾ ਅੱਧਾ ਚਿਹਰਾ ਉਸ ਫੋਟੋ ਵਿੱਚ ਦਿਖਾਈ ਦੇ ਰਿਹਾ ਹੈ ਜੋ ਉਸਨੇ ਪਿਛਲੇ ਹਫ਼ਤੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕੀਤੀ ਸੀ।

Priyanka Chopra ,, Image Source: Instagram

ਹੋਰ ਪੜ੍ਹੋ: 63 ਸਾਲਾ ਨੀਨਾ ਗੁਪਤਾ ਨੂੰ ਜਿਮ 'ਚ ਵਰਕਆਊਟ ਕਰਦੇ ਵੇਖ ਹੈਰਾਨ ਹੋਏ ਫੈਨਜ਼, ਵੇਖੋ ਵੀਡੀਓ

ਦੱਸ ਦਈਏ ਕਿ ਪ੍ਰਿਯੰਕਾ ਅਕਸਰ ਆਪਣੀ ਧੀ ਮਾਲਤੀ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਪਰ ਅਜੇ ਤੱਕ ਉਸ ਨੇ ਧੀ ਦਾ ਪੂਰਾ ਚਿਹਰਾ ਨਹੀਂ ਵਿਖਾਇਆ ਹੈ। ਫੈਨਜ਼ ਪ੍ਰਿਯੰਕਾ ਤੇ ਨਿੱਕ ਦੀ ਧੀ ਤਸਵੀਰਾਂ ਨੂੰ ਬਹੁਤ ਪਸੰਦ ਕਰਦੇ ਹਨ।

 

View this post on Instagram

Priyanka Chopra ,, Image Source: Instagram

 

A post shared by Priyanka (@priyankachopra)

You may also like