
Rakhi Sawant news: ਰਾਖੀ ਸਾਵੰਤ ਪਿਛਲੇ ਕੁਝ ਦਿਨਾਂ ਤੋਂ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਅਤੇ ਆਪਣੀ ਮਾਂ ਜਯਾ ਦੀ ਕੈਂਸਰ ਨਾਲ ਲੜਾਈ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਆਦਿਲ ਨਾਲ ਵਿਆਹ ਤੋਂ ਬਾਅਦ ਰਾਖੀ ਦੀਆਂ ਕਈ ਵੀਡੀਓਜ਼ ਆਈਆਂ, ਜਿਸ 'ਚ ਉਸ ਨੇ ਕਿਹਾ ਕਿ ਆਦਿਲ ਉਸ ਨੂੰ ਆਪਣੀ ਪਤਨੀ ਨਹੀਂ ਮੰਨਦਾ। ਹਾਲਾਂਕਿ ਬਾਅਦ 'ਚ ਆਦਿਲ ਨੇ ਰਾਖੀ ਨਾਲ ਆਪਣਾ ਵਿਆਹ ਸਵੀਕਾਰ ਕਰ ਲਿਆ ਸੀ। ਪਰ ਹੁਣ ਰਾਖੀ ਦੇ ਨਾਲ ਜੁੜੀ ਇੱਕ ਹੋਰ ਖਬਰ ਆ ਰਹੀ ਹੈ ਕਿ ਰਾਖੀ ਸਾਵੰਤ ਪ੍ਰੈਗਨੈਂਟ ਸੀ ਤੇ ਉਸ ਦਾ ਗਰਭਪਾਤ ਹੋ ਗਿਆ ਹੈ।

ਹੋਰ ਪੜ੍ਹੋ : ‘ਅਨੁਪਮਾ’ ਫੇਮ ਰੂਪਾਲੀ ਗਾਂਗੁਲੀ ਨੇ ਸਭ ਦੇ ਸਾਹਮਣੇ ਸੀਨੀਅਰ ਪੱਤਰਕਾਰ ਦੇ ਛੂਹੇ ਪੈਰ; ਫੈਨਜ਼ ਕਰ ਰਹੇ ਨੇ ਤਾਰੀਫ਼

ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਰਾਖੀ ਸਾਵੰਤ ਦੀ ਗਰਭਪਾਤ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ। ਕੈਪਸ਼ਨ ਵਿੱਚ ਲਿਖਿਆ ਗਿਆ ਹੈ- ‘ਰਾਖੀ ਸਵੰਤ ਨੇ ਹਮੇਸ਼ਾ ਸਾਨੂੰ ਹਸਾਇਆ ਹੈ ਅਤੇ ਅਸੀਂ ਹਮੇਸ਼ਾ ਉਸ ਦੀਆਂ ਗੱਲਾਂ ਨੂੰ ਜ਼ਿਆਦਾ ਤਵਜੋ ਨਹੀਂ ਦਿੱਤਾ....ਅਫ਼ਸੋਸ ਦੀ ਗੱਲ ਹੈ ਕਿ ਇਹ ਮਹਿਲਾ ਪਿਛਲੇ ਸਮੇਂ ਤੋਂ ਬਹੁਤ ਦਰਦ ਵਿੱਚੋਂ ਲੰਘ ਰਹੀ ਹੈ... Nevertheless she is the one who cries in the rain... ਉਸ ਦੀ ਮੰਮੀ ਦੀ ਸਿਹਤ ਦੇ ਮੁੱਦੇ ਅਤੇ ਨਿੱਜੀ ਜ਼ਿੰਦਗੀ ਦੇ ਮੁੱਦਿਆਂ ਦੇ ਵਿਚਕਾਰ ਇਹ ਬੁਰੀ ਖ਼ਬਰ ਆਈ ਹੈ।
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਰਾਖੀ ਨੇ ਮੈਨੂੰ ਫ਼ੋਨ 'ਤੇ ਦੱਸਿਆ, "ਹਾਂ ਭਾਈ ਮੈਂ ਗਰਭਵਤੀ ਸੀ ਅਤੇ ਮੈਂ ਬਿੱਗ ਬੌਸ ਮਰਾਠੀ ਸ਼ੋਅ 'ਤੇ ਇਸ ਦਾ ਐਲਾਨ ਵੀ ਕੀਤਾ ਸੀ...ਪਰ ਸਾਰਿਆਂ ਨੇ ਇਸ ਨੂੰ ਇੱਕ ਮਜ਼ਾਕ ਹੀ ਸਮਝਿਆ ਅਤੇ ਇਸ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ," ਰਾਖੀ ਨੇ ਮੈਨੂੰ ਫ਼ੋਨ 'ਤੇ ਦੱਸਿਆ। ਉਸਨੇ ਇਹ ਵੀ ਪੁਸ਼ਟੀ ਕੀਤੀ ਕਿ ਉਸਦਾ ਗਰਭਪਾਤ ਹੋਇਆ ਸੀ। ਪਰ ਰਾਖੀ ਸਾਵੰਤ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

ਰਾਖੀ ਸਾਵੰਤ ਆਪਣੇ ਬੋਲਡ ਅੰਦਾਜ਼ ਅਤੇ ਬੇਬਾਕ ਬਿਆਨਾਂ ਕਾਰਨ ਮੀਡੀਆ ਦੀਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਿਛਲੇ ਕੁਝ ਦਿਨਾਂ ਤੋਂ ਰਾਖੀ ਦੇ ਵਿਆਹ ਨੂੰ ਲੈ ਕੇ ਕਾਫੀ ਡਰਾਮਾ ਚੱਲ ਰਿਹਾ ਹੈ। ਰਾਖੀ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਆਦਿਲ ਦੁਰਾਨੀ ਨਾਲ ਵਿਆਹ ਦੀਆਂ ਖਬਰਾਂ ਦਾ ਖੁਲਾਸਾ ਕੀਤਾ ਸੀ। ਇਸ ਤੋਂ ਬਾਅਦ ਆਦਿਲ ਨੇ ਇਸ ਵਿਆਹ ਬਾਰੇ ਚੁੱਪੀ ਸਾਧੀ ਰੱਖੀ ਸੀ। ਪਰ ਬਾਅਦ ਵਿੱਚ ਆਦਿਲ ਨੇ ਮੰਨਿਆ ਕਿ ਉਨ੍ਹਾਂ ਦਾ ਦੋਵਾਂ ਦਾ ਵਿਆਹ ਹੋਇਆ ਹੈ। ਉੱਧਰ ਰਾਖੀ ਦੀ ਮਾਂ ਵੀ ਬਿਮਾਰ ਚੱਲ ਰਹੀ ਹੈ।
View this post on Instagram