ਕੀ ਸਿੱਧੂ ਮੂਸੇਵਾਲਾ ਨੂੰ ਮਿਲੀ ਹਾਲੀਵੁੱਡ ਵਾਕ ਆਫ਼ ਫੇਮ ‘ਚ ਜਗ੍ਹਾ? ਜਾਣੋ ਪੂਰਾ ਸੱਚ

written by Shaminder | June 21, 2022

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਭਾਵੇਂ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ । ਪਰ ਮਰਨ ਤੋਂ ਬਾਅਦ ਵੀ ਉਹ ਦੁਨੀਆ ‘ਤੇ ਛਾਇਆ ਹੋਇਆ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ । ਹੁਣ ਇੱਕ ਖ਼ਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਸ ਨੂੰ ਵਾਕ ਆਫ਼ ਫੇਮ (Hollywood Walk of Fame) ‘ਚ ਜਗ੍ਹਾ ਮਿਲੀ ਹੈ । ਜਿਸ ਦੇ ਬਾਰੇ ਕਈ ਖ਼ਬਰਾਂ ਵਾਇਰਲ ਹੋ ਰਹੀਆਂ ਹਨ ।

Sidhu Moose Wala's Bhog and Antim Ardaas to be held on THIS date Image Source: Twitter

ਹੋਰ ਪੜ੍ਹੋ : ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪ੍ਰਸ਼ੰਸਕਾਂ ਦਾ ਪਹੁੰਚਣਾ ਜਾਰੀ, ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਕੇ ਭਾਵੁਕ ਹੋਏ ਪ੍ਰਸ਼ੰਸਕ, ਵੇਖੋ ਵੀਡੀਓ

ਇਸ ਦੇ ਨਾਲ ਹੀ ਇਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ । ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਲਾਸ ਏਂਜਲਸ, ਕੈਲੀਫੋਰਨੀਆ 'ਚ ਹਾਲੀਵੁੱਡ ਦੇ ਵਾਕ ਆਫ ਫੇਮ 'ਚ ਸਿੱਧੂ ਮੂਸੇਵਾਲਾ ਦਾ ਨਾਂ ਦੇਖਿਆ ਜਾ ਸਕਦਾ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਇਹ ਸਿੱਧੂ ਮੂਸੇਵਾਲਾ ਦੇ ਲਈ ਵਧੀਆ ਪਲ ਆਖੇ ਜਾ ਸਕਦੇ ਨੇ । ਪਰ ਇਨ੍ਹਾਂ ਤਸਵੀਰਾਂ ਦੀ ਸਚਾਈ ਕੁਝ ਹੋਰ ਹੀ ਹੈ ।

sidhu moose wala

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ ‘ਲਾਸਟ ਰਾਈਡ’ ਤੋਂ ਖੁਸ਼ ਨਹੀਂ ਸਨ ਮਾਤਾ ਪਿਤਾ, ਭੈਣ ਅਫਸਾਨਾ ਖ਼ਾਨ ਨੇ ਕੀਤਾ ਖੁਲਾਸਾ

ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਕ ਅਸਲੀਅਤ ਕੁਝ ਹੋਰ ਹੀ ਹੈ । ਤਸਵੀਰਾਂ ਯਕੀਨੀ ਤੌਰ 'ਤੇ ਮੋਰਫਡ ਜਾਂ ਫੋਟੋਸ਼ਾਪ ਨਹੀਂ ਕੀਤੀਆਂ ਗਈਆਂ ਹਨ. ਉਹ ਅਸਲੀ ਹਨ, ਪਰ ਸਿੱਧੂ ਦਾ ਨਾਮ ਅਸਲ ਵਿੱਚ ਹਾਲੀਵੁੱਡ ਵਾਕ ਆਫ ਫੇਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਦਰਅਸਲ ਇਨ੍ਹਾਂ ਤਸਵੀਰਾਂ ਨੂੰ ਜਿਸ ਕਿਸੇ ਵਿਅਕਤੀ ਨੇ ਕਲਿੱਕ ਕੀਤਾ ਸੀ ਉਸ ਨੇ ਅਸਥਾਈ ਤੌਰ 'ਤੇ ਸਿੱਧੂ ਮੂਸੇਵਾਲਾ ਦਾ ਨਾਮ ਲੈਣ ਲਈ ਭੁਗਤਾਨ ਕੀਤਾ ਸੀ।

Sidhu Moosewala and Amrit Maan-min image From instagram

ਉਸਨੇ ਖੁਲਾਸਾ ਕੀਤਾ ਕਿ ਲੋਕ ਤਸਵੀਰਾਂ ਨੂੰ ਕਲਿੱਕ ਕਰਨ ਲਈ $੩੦ ਦਾ ਭੁਗਤਾਨ ਕਰ ਸਕਦੇ ਹਨ ਅਤੇ ਕੋਈ ਵੀ ਨਾਮ ਲਿਖ ਸਕਦੇ ਹਨ। ਅਤੇ ਇਹ ਬਿਲਕੁਲ ਉਹੀ ਹੈ ਜੋ ਉਸਨੇ ਕੀਤਾ. ਉਸ ਨੇ ਸਿੱਧੂ ਮੂਸੇਵਾਲਾ ਦੇ ਨਾਂ ਨੂੰ ਸਤਿਕਾਰ ਵਜੋਂ ਅਤੇ ਉਨ੍ਹਾਂ ਦੇ ਨਾਂ ਲਈ ਵੀ ਭੁਗਤਾਨ ਕੀਤਾ। ਸਿੱਧੂ ਮੂਸੇਵਾਲਾ ਦੀ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ । ਸਿੱਧੂ ਮੂਸੇਵਾਲਾ ਬੇਸ਼ੱਕ ਸਾਡੇ ਦਰਮਿਆਨ ਮੌਜੂਦ ਨਹੀਂ ਹਨ । ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ‘ਚ ਹਮੇਸ਼ਾ ਵੱਸਦੇ ਰਹਿਣਗੇ ।

You may also like