
Urvashi Rautela news: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਕ੍ਰਿਕੇਟਰ ਰਿਸ਼ਭ ਪੰਤ ਨਾਲ ਰਿਸ਼ਤਾ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਕ੍ਰਿਕੇਟਰ ਰਿਸ਼ਭ ਪੰਤ ਨੂੰ ਹਾਲ ਹੀ ਵਿੱਚ ਇੱਕ ਵੱਡੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ, ਜਿਸ ਤੋਂ ਬਾਅਦ ਇਲਾਜ ਲਈ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਸੀ। ਉੱਧਰ ਉਰਵਸ਼ੀ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਉਸੇ ਹਸਪਤਾਲ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਰਿਸ਼ਭ ਦਾਖਿਲ ਨੇ। ਇਹ ਫੋਟੋ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਮਾਗ 'ਚ ਵੱਖ-ਵੱਖ ਸਵਾਲ ਖੜ੍ਹੇ ਕਰ ਦਿੱਤੇ ਹਨ।

ਉਰਵਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਤਸਵੀਰ ਪੋਸਟ ਕੀਤੀ ਹੈ। ਫੋਟੋ ਗੱਡੀ ਦੇ ਅੰਦਰੋਂ ਕਲਿੱਕ ਕੀਤੀ ਗਈ ਹੈ ਅਤੇ ਬਾਹਰੋਂ ਸਿਰਫ਼ ਮੁੰਬਈ ਦਾ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਹੀ ਦਿਖਾਈ ਦੇ ਰਿਹਾ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਰਿਸ਼ਭ ਵੀ ਇਸ ਹਸਪਤਾਲ 'ਚ ਦਾਖਲ ਹੈ। ਅਦਾਕਾਰਾ ਨੇ ਇਹ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੋਈ ਕੈਪਸ਼ਨ ਵੀ ਨਹੀਂ ਦਿੱਤਾ ਹੈ। ਸੰਭਵ ਹੈ ਕਿ ਅਭਿਨੇਤਰੀ ਹਸਪਤਾਲ ਦੇ ਅੱਗੋਂ ਲੰਘ ਰਹੀ ਸੀ ਪਰ ਉਸ ਦੀ ਪੋਸਟ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਉਹ ਸ਼ਾਇਦ ਕ੍ਰਿਕੇਟਰ ਨੂੰ ਮਿਲਣ ਵੀ ਗਈ ਹੋਵੇ। ਦਰਅਸਲ, ਪਿਛਲੇ ਦਿਨੀਂ ਉਰਵਸ਼ੀ ਰੌਤੇਲਾ ਅਤੇ ਰਿਸ਼ਭ ਪੰਤ ਦੇ ਰਿਲੇਸ਼ਨਸ਼ਿਪ ਵਿੱਚ ਹੋਣ ਦੀਆਂ ਅਫਵਾਹਾਂ ਸਨ, ਪਰ ਦੋਵਾਂ ਨੇ ਕਦੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਐਕਸੀਡੈਂਟ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਰਵਸ਼ੀ ਨੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਅਤੇ ਕੈਪਸ਼ਨ ਦਿੱਤਾ, 'ਪ੍ਰਾਰਥਨਾ’ ਤੇ ਨਾਲ ਹੀ ਇੱਕ ਦਿਲ ਤੇ ਇੱਕ ਕਬੂਤਰ ਵਾਲਾ ਇਮੋਜ਼ੀ ਸ਼ੇਅਰ ਕੀਤਾ ਸੀ। ਇਸ ਤੋਂ ਇਲਾਵਾ ਉਰਵਸ਼ੀ ਦੀ ਮਾਂ ਨੇ ਰਿਸ਼ਭ ਦੇ ਜਲਦੀ ਠੀਕ ਹੋਣ ਲਈ ਪੋਸਟ ਪਾਈ ਸੀ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ਉੱਤੇ ਰਿਸ਼ਭ ਪੰਤ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕ੍ਰਿਕੇਟਰ ਦੀ ਚੰਗੀ ਸਿਹਤ ਲਈ ਦੁਆ ਕੀਤੀ ਸੀ।
